ਸਮਰਾਲਾ, 24 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸਰਗਰਮ ਜੁਝਾਰੂ ਵਰਕਰ ਪਰਮਿੰਦਰ ਸਿੰਘ ਢੀਂਡਸਾ (65 ਸਾਲ) ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਢੀਂਡਸਾ ਵਿਖੇ ਕਰ ਦਿੱਤਾ ਗਿਆ।ਅੰਤਿਮ ਸਸਕਾਰ ਮੌਕੇ ਅਵਤਾਰ ਸਿੰਘ ਮੇਹਲੋਂ ਸੀਨੀ: ਮੀਤ ਪ੍ਰਧਾਨ, ਪਰਮਿੰਦਰ ਸਿੰਘ ਪਾਲ ਮਾਜਰਾ ਜਨ: ਸਕੱਤਰ , ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਨੇ ਹਾਜ਼ਰ ਹੋ ਕਿ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ‘ਤੇ ਯੂਨੀਅਨ ਦਾ ਝੰਡਾ ਪਾ ਕੇ ਸਲਾਮੀ ਦਿੱਤੀ।ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾ ਦੀ ਪੋਤਰੀ ਨੇ ਦਿਖਾਈ।ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਢੀਂਡਸਾ ਲੱਖੋਵਾਲ ਯੂਨੀਅਨ ਵਿੱਚ ਇੱਕ ਸਰਗਰਮ ਮੈਂਬਰ ਵਜੋਂ ਹਮੇਸ਼ਾਂ ਭਰਪੂਰ ਯੋਗਦਾਨ ਪਾਉਂਦੇ ਰਹੇ।ਉਨ੍ਹਾਂ ਕੇਂਦਰ ਸਰਕਾਰ ਖਿਲਾਫ ਸੰਯੁਕਤ ਮੋਰਚੇ ਦੁਆਰਾ ਵਿੱਢੇ ਤਿੰਨ ਕਾਲੇ ਕਾਨੂੰਨਾਂ ਖਿਲਾਫ 13 ਮਹੀਨੇ 20 ਦਿਨ ਦਿੱਲੀ ਅਤੇ 2 ਮਹੀਨੇ ਰੇਲਵੇ ਸਟੇਸ਼ਨ ਉਪਰ ਲੰਮਾਂ ਸਮਾਂ ਡਟੇ ਰਹੇ।ਉਨ੍ਹਾਂ ਦੀ ਅਦੁੱਤੀ ਦੇਣ ਨੂੰ ਯੂਨੀਅਨ ਹਮੇਸ਼ਾਂ ਯਾਦ ਰੱਖੇਗੀ।
ਇਸ ਮੌਕੇ ਗੁਰਸੇਵਕ ਸਿੰਘ ਬਲਾਕ ਸਮਰਾਲਾ ਦੇ ਪ੍ਰਧਾਨ, ਸਤਵੰਤ ਸਿੰਘ ਪਾਲਮਾਜਰਾ ਮੀਤ ਪ੍ਰਧਾਨ ਸਮਰਾਲਾ, ਬਹਾਦਰ ਸਿੰਘ ਮੀਤ ਪ੍ਰਧਾਨ ਸਮਰਾਲਾ, ਮਲਕੀਤ ਸਿੰਘ ਫ਼ੌਜੀ, ਬਾਬਾ ਗੁਰਮੁੱਖ ਸਿੰਘ ਅਤੇ ਸਰਪੰਚ ਰਾਮ ਸਿੰਘ ਪਪੜੌਦੀ, ਬਲਵੰਤ ਸਿੰਘ ਮੰਜ਼ਾਲੀ ਕਲਾਂ, ਪ੍ਰਧਾਨ ਹਰਦੀਪ ਸਿੰਘ ਅਤੇ ਗਿਆਨੀ ਸੁਰਿੰਦਰ ਸਿੰਘ ਭਰਥਲਾ ਬਾਬਾ ਘੋਲੀ ਅਤੇ ਬਲਿਹਾਰ ਸਿੰਘ ਦੀਵਾਲਾ, ਹਰਪਾਲ ਸਿੰਘ, ਮੇਜਰ ਸਿੰਘ, ਪਿਆਰਾ ਸਿੰਘ ਬੰਬਾਂ, ਜਿੰਦੂ ਖੋਪਰ ਚਮਕੌਰ ਸਾਹਿਬ, ਹਰਪ੍ਰੀਤ ਸਿੰਘ ਬਾਲਿਓਂ, ਕੈਪਟਨ ਗੁਰਚਰਨ ਸਿੰਘ ਮੁਤਿਓ, ਕੁਲਵੰਤ ਸਿੰਘ, ਜਗਤਾਰ ਸਿੰਘ, ਕਸ਼ਮੀਰਾ ਸਿੰਘ ਮਾਦਪੁਰ ਹਾਜ਼ਰ ਹੋ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।ਅਵਤਾਰ ਸਿੰਘ ਮੇਹਲੋਂ ਅਨੁਸਾਰ ਪਰਮਿੰਦਰ ਸਿੰਘ ਢੀਂਡਸਾ ਨਮਿਤ ਅੰਤਿਮ ਅਰਦਾਸ ਪਿੰਡ ਢੀਂਡਸਾ ਵਿਖੇ 2 ਮਈ 2023 ਨੂੰ ਹੋਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …