Monday, September 14, 2026

ਅਜਨਾਲਾ ਹਲਕੇ ਦਾ ਕੀਤਾ ਜਾਵੇਗਾ ਮੁਕੰਮਲ ਵਿਕਾਸ – ਧਾਲੀਵਾਲ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਭਰ ’ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਦੌਰਾਨ ਹੀ ਵਿਕਾਸ ਕਾਰਜ਼ਾਂ ਦੇ ਕੰਮਾਂ ਦੀ ਝੜ੍ਹੀ ਲਗਾ ਦਿੱਤੀ ਹੈ, ਜਦਕਿ ਪਹਿਲੀਆਂ ਸਰਕਾਰਾਂ ਵਿਕਾਸ ਦੇ ਨਾਂ ਤੇ ਕੋਰਾ ਝੂਠ ਹੀ ਬੋਲਿਆ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਨਗਰ ਪੰਚਾਇਤ ਵਲੋਂ ਸ਼ਿਵਪੁਰੀ ਰੋਡ ਅਤੇ ਸਾਈਂ ਮੰਦਰ ਬਾਈ ਪਾਸ ਰੋਡ ਦੇ ਕੰਮ ਦਾ ਉਦਘਾਟਨ ਕਰਦੇ ਸਮੇਂ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।ਉਨਾਂ ਦੱਸਿਆ ਕਿ ਇਨਾਂ ਦੋਹਾਂ ਸੜ੍ਹਕਾਂ ਦੇ ਨਿਰਮਾਣ ਹੋਣ ਨਾਲ ਇਲਾਕਾ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਆਉਂਦੇ ਦੋ ਮਹੀਨਿਆਂ ਦੇ ਅੰਦਰ ਅੰਦਰ ਅਜਨਾਲਾ ਸ਼ਹਿਰ ਬਦਲਿਆ ਬਦਲਿਆ ਨਜ਼ਰ ਆਵੇਗਾ।
ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਅਜਨਾਲੇ ਸ਼ਹਿਰ ਦੇ ਅੰਦਰ ਹੀ ਛੱਪੜਾਂ ਦੀ ਸਫਾਈ, ਪੰਚਾਇਤ ਘਰ ਦੀ ਰਿਪੇਅਰ, ਆਂਗਣਵਾੜੀ ਸੈਂਟਰ ਦਾ ਕੰਮ, ਨਵੀਂ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ, ਸਟੇਡੀਅਮ ਦਾ ਕੰਮ, ਨਾਜਇਜ ਕਬਜੇ ਹਟਾਏ ਜਾਣਗੇ।ਉਨਾਂ ਦੱਸਿਆ ਕਿ ਅਜਨਾਲਾ ਸ਼ਹਿਰ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਸਰਕਾਰ ਜਲਦ ਹੀ ਇਕ ਨਵੀਂ ਪਾਲਿਸੀ ਲਿਆ ਰਹੀ ਹੈ ਜਿਸ ਤਹਿਤ ਮਾਨ ਸਰਕਾਰ ਵਲੋਂ ਸ਼ਾਮਲਾਟ ਥਾਵਾਂ ’ਤੇ ਜਿਨ੍ਹਾਂ ਲੋਕਾਂ ਵਲੋਂ ਪੱਕੇ ਘਰ ਉਸਾਰ ਲਏ ਗਏ ਹਨ ਨੂੰ ਢਾਹਿਆ ਨਹੀਂ ਜਾਵੇਗਾ ਜਦਕਿ ਉਨਾਂ ਕੋਲੋਂ ਕਲੈਕਟਰ ਰੇਟ ਲੈ ਕੇ ਮਾਲਕੀ ਦੇ ਦਿੱਤੀ ਜਾਵੇਗੀ ਅਤੇ ਖਾਲੀ ਪਏ ਸ਼ਾਮਲਾਟ ਥਾਵਾਂ ਦੇ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇਗਾ।
ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿਲੋਂ, ਬਲਦੇਵ ਸਿੰਘ ਬੱਬੂ ਚੇਤਨਪੁਰਾ, ਖੁਸ਼ਪਾਲ ਸਿੰਘ ਧਾਲੀਵਾਲ, ਗੁਰਦੇਵ ਸਿੰਘ ਵਾਰਡ ਇੰਚਾਰਜ਼, ਗੁਰਨਾਮ ਸ਼ਿਘ, ਨਰਿੰਦਰਪਾਲ ਸਿੰਘ ਢਿੱਲੋਂ, ਕਾਬਲ ਸਿੰਘ ਸਹੌਰ, ਸੁਖਦਿਆਲ ਸਿੰਘ ਤੇ ਗੁਰਜੰਟ ਸਿੰਘ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …