Thursday, November 12, 2026

ਸ੍ਰੀ ਰਾਮ ਨੌਮੀ ਉਤਸਵ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੇਵਾਦਾਰਾਂ ਨੇ ਸ੍ਰੀ ਹਨੂੰਮਾਨ ਮੰਦਰ ਦੇ ਕੀਤੇ ਦਰਸ਼ਨ

ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਗਏ 13 ਵੇ ਸ੍ਰੀ ਰਾਮ ਨੌਮੀ ਉਤਸਵ ਦੀ ਖੁਸ਼ੀ ‘ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਦੇ ਸੇਵਾਦਾਰਾਂ ਵਲੋਂ ਸੰਸਥਾ ਦੇ ਸਰਪ੍ਰਸਤ ਰਜਿੰਦਰ ਕੁਮਾਰ ਲੀਲੂ ਚੇਅਰਮੈਨ ਜੀਵਨ ਬਾਂਸਲ ਦੀ ਅਗਵਾਈ ਵਿੱਚ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਰ ਬਰਨੇ ਵਾਲਾ ਧਨੌਲਾ ਵਿਖੇ ਝੰਡਾ ਚੜਾਉਣ ਦੀ ਸੇਵਾ ਕੀਤੀ ਗਈ।ਸੇਵਾਦਾਰਾਂ ਨੇ ਮੰਦਰ ‘ਚ ਮੱਥਾ ਟੇਕਿਆ।ਸੰਸਥਾ ਵਲੋਂ ਅਸਥਾਨ ਦੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ ਜੀ ਤੇ ਸ੍ਰੀ ਬਾਲਾਂ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਵਿਕਰਮ ਰਾਠੋਰ ਦਾ ਵੀ ਸਨਮਾਨ ਕੀਤਾ ਗਿਆ।ਸੇਵਾਦਾਰਾਂ ਨੇ ਦੱਸਿਆ ਕਿ ਹਰ ਸਾਲ ਸੰਸਥਾ ਵਲੋਂ ਸ੍ਰੀ ਰਾਮ ਨੌਮੀ ਉਤਸਵ ਮਨਾਉਣ ਉਪਰੰਤ ਚਾਨਣੇ ਮੰਗਲਵਾਰ ਇਸ ਮੰਦਰ ਵਿਖੇ ਝੰਡਾ ਲੈ ਕੇ ਆਉਣ ਦੀ ਸੇਵਾ ਕੀਤੀ ਜਾਂਦੀ ਹੈ ਤੇ ਸਮੇਂ ਸਮੇਂ ਕਸਬੇ ਦੇ ਸ਼ਰਧਾਲੂਆਂ ਨੂੰ ਧਾਰਮਿਕ ਯਾਤਰਾ ਵੀ ਕਰਵਾਈ ਜਾਦੀ ਹੈ।
ਇਸ ਮੌਕੇ ਤਰਲੋਚਨ ਗੋਇਲ ਚੀਮਾ, ਮੁਕੇਸ਼ ਕੁਮਾਰ, ਰਕੇਸ਼ ਕੁਮਾਰ ਕੇਸੀ, ਮਿੰਟੂ ਬਾਂਸਲ, ਗੋਬਿੰਦ ਰਾਮ ਗੋਂਦਾਂ, ਪ੍ਰੇਮ ਚੰਦ ਗਰਗ, ਜਨਕ ਰਾਜ, ਦੀਪਕ ਗਰਗ ਦੀਪੂ, ਕੇਵਲ ਕ੍ਰਿਸ਼ਨ, ਪ੍ਰਦੀਪ ਕੁਮਾਰ ਆਦਿ ਤੋਂ ਇਲਾਵਾ ਨਗਰ ਦੇ ਸ਼ਰਧਾਲੂ ਮੌਜ਼ੂਦ ਸਨ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …