Monday, August 24, 2026

ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਾਟਕ ਮੇਲੇ ਦਾ ਆਯੋਜਨ

ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ) – ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਮੰਚ ਲੌਂਗੋਵਾਲ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਾਟਕ ਮੇਲੇ ਦਾ ਆਯੋਜਨ ਸਥਾਨਕ ਡਾ. ਭੀਮ ਰਾਓ ਅੰਬੇਡਕਰ ਭਵਨ ਪੱਤੀ ਸੁਨਾਮੀ ਵਿਖੇ ਕੀਤਾ ਗਿਆ।ਮਾਨਵਤਾ ਕਲਾ ਮੰਚ ਫਿਲੌਰ ਦੀ ਟੀਮ ਵਲੋਂ ‘ਜਾਗਦੇ ਰਹੋ’ (ਜੀਵਨੀ ਭੀਮ ਰਾਓ ਅੰਬੇਦਕਰ ਜੀ) ਤੇ ‘ਚਿੜੀਆਂ ਦਾ ਚੰਬਾ’ ਨਾਟਕ ਖੇਡਿਆ ਗਿਆ।ਮੰਚ ਦੇ ਪ੍ਰਧਾਨ ਪੱਪੂ ਸਿੰਘ ਬੈਂਸ, ਪ੍ਰਿਥੀ ਸਿੰਘ ਲੌਂਗੋਵਾਲ, ਨਛੱਤਰ ਸਿੰਘ ਨਾਟੀ ਜਸਵਿੰਦਰ ਸਿੰਘ ਮੱਲ੍ਹੀ, ਸੈਕਟਰੀ ਬਿੱਟੂ ਸਿੰਘ, ਖਜ਼ਾਨਚੀ ਜਸਪਾਲ ਸਿੰਘ ਤੇ ਸਹਾਇਕ ਖਜ਼ਾਨਚੀ ਵਿੱਕੀ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ ਹੋਈਆਂ ਅਤੇ ਲੰਗਰ ਵੀ ਅਤੁੱਟ ਵਰਤਾਇਆ ਗਿਆ।ਇਸ ਸਮੇਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ਼੍ਰੀਮਤੀ ਪਰਮਿੰਦਰ ਕੌਰ ਬਰਾੜ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਗਰਮੀਤ ਸਿੰਘ ਫੌਜੀ, ਜੇਈ ਹੀਰਾ ਸਿੰਘ, ਸਮਾਜ ਸੇਵਕ ਕਰਮਜੀਤ ਸਿੰਘ ਹਰੀਗੜ੍ਹ ਤੇ ਕਮਲਜੀਤ ਜਲੂਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਸਟੇਜ ਸਕੱਤਰ ਦੀ ਕਾਰਵਾਈ ਕਰਮਜੀਤ ਸਿੰਘ ਹਰੀਗੜ੍ਹ ਤੇ ਪ੍ਰਿਥੀ ਸਿੰਘ ਲੌਂਗੋਵਾਲ ਨੇ ਸਾਂਝੇ ਤੌਰ ‘ਤੇ ਨਿਭਾਈ।ਸਮਗਮ ਦੇ ਅੰਤ ‘ਚ ਡਾਕਟਰ ਭੀਮ ਰਾਓ ਅੰਬੇਦਕਰ ਮੰਚ ਲੌਂਗੋਵਾਲ ਸਾਰੇ ਅਹੁੱਦੇਦਾਰਾਂ ਨੇ ਇਸੇ ਤਰ੍ਹਾਂ ਹਰ ਸਾਲ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ ਕਰਨ ਦਾ ਅਹਿਦ ਕੀਤਾ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …