ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – 11-ਪੀਬੀ ਬੀਐਨ ਐਨ.ਸੀ.ਸੀ ਦੇ ਕਮਾਡਿੰਗ ਅਫਸਰ ਕਰਨਲ ਕਰਨੈਲ ਸਿੰਘ ਨੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ
ਵੇਰਕਾ (ਲੜਕੇ) ਅੰਮ੍ਰਿਤਸਰ ਦਾ ਦੌਰਾ ਕੀਤਾ।ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਸੇਵਾ ਲਈ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੱਤੀ।ਸੋਚ ਨੂੰ ਉਚਾ ਤੇ ਸੁੱਚਾ ਰੱਖਣ ਅਤੇ ਕਾਮਯਾਬੀ ਦਾ ਰਸਤਾ ਤੈਅ ਕਰਨ ਲਈ ਪੂਰੀ ਮਿਹਨਤ ਕਰਨ ਕਿਹਾ।ਇਸ ਮੌਕੇ ਸੰਸਥਾ ਮੁੱਖੀ ਸ੍ਰੀਮਤੀ ਨਵਜੋਤ ਖੁਰਾਣਾ ਨੇ ਕਰਨੈਲ ਸਿੰਘ ਦਾ ਸਵਾਗਤ ਕੀਤਾ ਅਤੇ ਕੈਡਿਟਾਂ ਨੂੰ ਇੱਕ ਚੰਗਾ ਇਨਸ਼ਾਨ ਬਣਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕੈਪਟਨ ਕੁਮਾਰ, ਐਸ.ਓ ਸੁਮੰਤ ਗੁਪਤਾ ਤੋਂ ਇਲਾਵਾ ਮਾਸਟਰ ਹਰਬੀਰ ਸਿੰਘ ਚਵਿੰਡਾ, ਅਸਵਨੀ ਕੁਮਾਰ, ਰਜਿੰਦਰ ਪ੍ਰਸ਼ਾਦ, ਚੰਦਰ ਮੋਹਨ, ਗੁਰਪ੍ਰੀਤ ਸਿੰਘ ਮਾਨ, ਗੁਰਮੇਜ ਸਿੰਘ, ਲਖਜੀਤ ਸਿੰਘ, ਪ੍ਰਵੇਸ਼ ਕੁਮਾਰ, ਮੈਡਮ ਰਜਨੀ ਬਾਲਾ, ਨਵਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media