Monday, August 3, 2026

ਯੂਨੀਵਰਸਿਟੀ ਥੀਏਟਰ ਫੈਸਟੀਵਲ-2023 ਦੇ ਦੂਜੇ ਦਿਨ ਨਾਟਕ `ਸੱਮਾਂ ਵਾਲੀ ਡਾਂਗ` ਦਾ ਮੰਚਨ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਥੀਏਟਰ ਫੈਸਟੀਵਲ-2023 ਦੇ ਦੂਜੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਨਾਟਕ ‘ਸੱਮਾਂ ਵਾਲੀ ਡਾਂਗ’ ਖੇਡਿਆ ਗਿਆ।ਇਹ ਮੇਲਾ ਆਵਾਜ਼ ਰੰਗਮੰਚ ਟੱਲੀ, ਰੰਗਕਰਮੀ ਮੰਚ ਅੰਮ੍ਰਿਤਸਰ ਅਤੇ ਅਦਾਕਾਰ ਮੰਚ ਮੋਹਾਲੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਜਤਿੰਦਰ ਬਰਾੜ, ਸੰਸਥਾਪਕ ਪੰਜਾਬ ਨਾਟਸ਼ਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ਵਿੱਚ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਅਤੇ ਡਾ. ਸੁਨੀਲ, ਟੀਚਰ ਇੰਚਾਰਜ, ਡਰਾਮਾ ਕਲੱਬ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।ਨਾਟਕ ‘ਸੱਮਾਂ ਵਾਲੀ ਡਾਂਗ’ ਡਾ. ਸਾਹਿਬ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਲਿਖਿਆ ਗਿਆ ਨਾਟਕ ਸੀ।ਡਾ. ਸੁਨੀਲ ਕੁਮਾਰ ਨੇ ਹਾਲ ਵਿੱਚ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ।
ਅਦਾਕਾਰੀ ਮੰਚ ਮੁਹਾਲੀ ਵੱਲੋਂ ਪੇਸ਼ ਇਹ ਨਾਟਕ ਕਿਸਾਨ ਨੂੰ ਰੋਜ਼ਾਨਾ ਜੀਵਨ ਵਿੱਚ ਦਰਪੇਸ਼ ਚੁਣੌਤੀਆਂ ਅਤੇ ਸਮਾਜ ਉਨ੍ਹਾਂ ਦੇ ਜੀਵਨ ਬਾਰੇ ਜੋ ਸਮਝਦਾ ਹੈ, ’ਤੇ ਆਧਾਰਿਤ ਸੀ।ਨਾਟਕ ਦੌਰਾਨ ਡਾ. ਸਾਹਿਬ ਸਿੰਘ ਨੇ ਆਪਣੇ ਭਾਵਾਤਮਕ ਸੰਦੇਸ਼ ਨਾਲ ਦਿਲ ਨੂੰ ਛੂਹ ਲੈਣ ਵਾਲੇ ਦ੍ਰਿਸ਼ ਪੇਸ਼ ਕੀਤੇ।ਇਹ ਨਾਟਕ ਖੇਤੀ ਵਰਗ ਦੀ ਔਖੀ ਜੀਵਨ ਸ਼ੈਲੀ ਵਿੱਚ ਸਮਾਜਿਕ ਦਖਲਅੰਦਾਜ਼ੀ ਦਾ ਨਾਟਕੀ ਰੂਪ ਸੀ।ਨਾਟਕ ਸਮਾਜ ਨੂੰ ਉਹਨਾਂ ਦੀਆਂ ਵਿਹਾਰਕ ਪ੍ਰਵਿਰਤੀਆਂ ਨੂੰ ਬਦਲਣ ਲਈ ਪ੍ਰੇਰਿਤ ਕਰਦਾ ਹੈ।ਸੱਮਾਂ ਵਾਲੀ ਡਾਂਗ ਨਾਟਕ ਵਿੱਚ ਪੇੰਡੂ ਕਿਸਾਨੀ ਜੀਵਨ ਅਤੇ ਹਾਲ ਵਿੱਚ ਹੀ ਸੰਘਰਸ਼ੀ ਕਿਸਾਨੀ ਅੰਦੋਲਨ ਨਾਲ ਜੋੜ ਕੇ ਰਾਜਨੀਤੀ ਤੇ ਡੂੰਘੇ ਅਤੇ ਤਿੱਖੇ ਵਿਅੰਗ ਕੀਤੇ ਗਏ ਹਨ।ਇੱਕ ਪਾਤਰੀ ਨਾਟਕ ਦੇ ਕਰੀਬ ਸਵਾ ਘੰਟੇ ਦੇ ਇਸ ਨਾਟਕ ਵਿੱਚ ਦਰਸ਼ਕ ਸਿਰਫ ਇੱਕ ਵਾਰ ਹੀ ਠਹਾਕਾ ਮਾਰਦੇ ਹਨ ਬਾਕੀ ਸਾਰੇ ਸਮੇਂ ਵਿੱੱਚ ਸਿਸਕੀਆਂ ਹੀ ਲੈਂਦੇ ਰਹੇ।ਹਰ ਦਰਸ਼ਕ ਦੀ ਅੱਖ ਵਿੱਚੋਂ ਅਛੋਪਲੇ ਹੀ ਨਿਕਲੇ ਹੰਝੂ ਜਿਥੇ ਨਾਟਕ ਦੇ ਸਫਲ ਮੰਚਨ ਤੇ ਮੋਹਰ ਲਾ ਰਹੇ ਸਨ ਉਥੇ ਨਾਟਕ ਵਿੱਚ ਉਠਾਏ ਗਏ ਪ੍ਰਸ਼ਨਾਂ ਅਤੇ ਕਿਸਾਨੀ ਜੀਵਨ ਦੀ ਹੋੰਦ ਨੂੰ ਲੈ ਕੇ ਚਿੰਤਾਤੁਰ ਨਜ਼ਰ ਆ ਰਹੇ ਸਨ।ਡਾ. ਸਾਹਿਬ ਸਿੰਘ ਵਲੋਂ ਇਸ ਨੂੰ ਖੁਦ ਡਾਇਰੈਕਟ ਕੀਤਾ ਗਿਆ ਹੈ ਅਤੇ ਖੁਦ ਹੀ ਲਿਖਿਆ ਗਿਆ ਹੈ।ਇਸ ਵਿੱਚ ਅਦਾਕਾਰੀ ਵੀ ਖੁਦ ਹੀ ਕੀਤੀ ਗਈ ਹੈ।ਇਸ ਨਾਟਕ ਵਿੱਚ ਸਵਾ ਘੰਟਾ ਉਨ੍ਹਾਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ।ਕਿਸਾਨੀ ਅੰਦੋਲਨ ਵਿਚੋਂ ਪੰਜਾਬ ਦੇ ਕਿਸਾਨਾਂ ਕੀ ਖੱਟਿਆ ਅਤੇ ਕੀ ਗਵਾਇਆ ਦਾ ਨਿਚੋੜ ਸੱਮਾਂ ਵਾਲੀ ਡਾਂਗ ਵਿੱਚ ਕੱਢ ਕੇ ਨਾਟਕ ਨੂੰ ਸਿਖਰ ‘ਤੇ ਲਿਆ ਕੇ ਜਿਸ ਤਰ੍ਹਾਂ ਖਤਮ ਕੀਤਾ ਗਿਆ ਦੀ ਤਾਰੀਫ ਉਘੇ ਨਾਟਕਕਾਰ ਜਤਿੰਦਰ ਸਿੰਘ ਬਰਾੜ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਵੀ ਕੀਤੀ। ਉਨ੍ਹਾਂ ਕਿਸਾਨੀ ਜੀਵਨ ਤੇ ਲਿਖੀ ਆਪਣੀ ਨਜ਼ਮ ਵੀ ਸੁਣਾਈ ਜਿਸ ਦਾ ਬਿਰਤਾਂਤ ਵੀ ਨਾਟਕ ਦੇ ਬਿਰਤਾਂਤ ਨਾਲ ਹੀ ਮਿਲਦਾ ਸੀ।ਨਾਟਕ ਵਿਚ ਕਿਸਾਨੀ ਜੀਵਨ ਨੂੰ ਅਧੁਨਿਕ ਸਮਾਜਿਕ, ਸਭਿਆਚਾਰ ਨੂੰ ਉਸ ਦੇ ਅੰਤਰ ਵਿਰੋਧਾਂ ਅਤੇ ਉਸ ਦੇ ਦਵੰਦਾਂ ਸਮੇਤ ਜਿਸ ਤਰੀਕੇ ਨਾਲ ਨਾਟਕ ਵਿਚ ਢਾਲਿਆ ਗਿਆ ਹੈ ਦੀ ਸ਼ਲਾਘਾ ਕਰਦਿਆਂ ਜਤਿੰਦਰ ਸਿੰਘ ਬਰਾੜ ਨੇ ਇਸ ਨੂੰ ਉਚ ਪਾਏ ਦੀ ਅਦਾਕਾਰੀ ਅਤੇ ਇਤਿਹਾਸਕਾਰੀ ਦੱਸਿਆ।ਨਾਟਕ ਵਿੱਚਲੀ ਬਹੁਪਾਸਰਤਾ, ਬਹੁਪਰਤਾ ਤੇ ਪ੍ਰਮਾਣਿਕਤਾ ਦੇ ਨਾਲ ਕਲਾਤਮਿਕਤਾ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਨਾਟਕ ਜੁਗਤਾਂ ਦੀ ਸਾਰਥਕਤਾ ਵਿਚੋਂ ਹੀ ਨਾਟਕ ਆਪਣਾ ਜੋ ਅਰਥ ਵਿਵੇਕ ਦਰਸ਼ਕਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੁੰਦਾ ਹੈ ਨਾਟਕ ਨੂੰ ਇੱਕ ਵੱਖਰੀ ਪਛਾਣ ਦਵਾਉਂਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨੀ ਅੰਦੋਲਨ ਦਾ ਅਨੁਭਵ ਵੀ ਨਾਟਕਕਾਰ, ਅਦਾਕਾਰ ਅਤੇ ਡਾਇਰੈਕਟਰ ਨੂੰ ਇਸ ਨਾਟਕ ਦੀ ਕਲਾਤਮਿਕਤਾ ਵਿੱਚ ਨਿਖਾਰ ਲਿਆਉਣ ਵਿੱਚ ਕੰਮ ਆਉਂਦਾ ਹੈ।ਉਨ੍ਹਾਂ ਕਿਹਾ ਕਿ ਨਾਟਕ ਵਿੱਚ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸਭਿਆਚਾਰਕ ਪੱਖਾਂ ਨੂੰ ਇੱਕੋ ਵਾਰ ਛੂਹ ਕੇ ਇੱਕੋ ਵਾਰ ਸੱਮਾਂ ਵਾਲੀ ਡਾਂਗ ‘ਤੇ ਲਿਆ ਕੇ ਪੇਸ਼ ਕਰਨ ਦੀ ਵੀ ਤਰੀਫ ਬਣਦੀ ਹੈ।
ਡਾ. ਸੁਨੀਲ ਨੇ ਦੱਸਿਆ ਕਿ ਨਾਟਕ ਲਵ ਜੰਕਸ਼ਨ ਅਤੇ ਲੋਹਾ ਕੁੱਟ ਨੂੰ ਕੁੱਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …