ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਤਪ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਵਿਖੇ ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵਲੋਂ ਵਿਸ਼ਾਲ
ਖੂਨਦਾਨ ਕੈਂਪ ਪੰਜਵੇਂ ਪਾਤਿਸ਼ਾਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ।ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਵਾਈਸ ਪ੍ਰਧਾਨ ਰਾਜਬੀਰ ਸਿੰਘ ਸਿਬੀਆ, ਇੰਦਰਪਾਲ ਸਿੰਘ ਸਿਬੀਆ ਅਤੇ ਬਲਵਿੰਦਰ ਜੀਤ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤੇ ਇਸ ਖੂਨਦਾਨ ਕੈਂਪ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਤੇ ਜਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਉਨ੍ਹਾਂ ਦੇ ਨਾਲ ਧਾਰਮਿਕ ਆਗੂ ਸੁਰਿੰਦਰ ਪਾਲ ਸਿੰਘ ਸਿਦਕੀ ਵੀ ਹਾਜ਼ਰ ਸਨ।
ਸਿਹਤ ਵਿਭਾਗ ਵਲੋਂ ਡਾ. ਕਿਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦਸ਼ ਅਧੀਨ ਸਿਵਲ ਹਸਪਤਾਲ ਵਲੋਂ ਪਲਵੀ ਗਰਗ, ਸ਼ਬਨਮ, ਤਾਰਾ ਸਿੰਘ, ਰਾਮਫਲ ਨੇ ਮੈਡੀਕਲ ਸਟਾਫ ਦੀ ਡਿਊਟੀ ਨਿਭਾਈ।ਸੇਵਾ ਦਲ ਦੇ ਨੌਜਵਾਨਾਂ ਸਮੇਤ 300 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ।ਰਾਜ ਕੁਮਾਰ ਅਰੋੜਾ ਨੇ ਸੇਵਾ ਦਲ ਵਲੋਂ ਸਮੇਂ ਸਮੇਂ ਧਾਰਮਿਕ ਤੇ ਸਮਾਜਿਕ ਸਮਾਗਮਾਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸੇਵਾ ਦਲ ਵਲੋਂ ਇਸ ਕੈਂਪ ਦੀ ਸਰਾਹਨਾ ਕੀਤੀ।
ਸੇਵਾ ਦਲ ਦੇ ਸੇਵਕ ਸੰਜੀਵ ਕੁਮਾਰ ਟੋਨੀ, ਬਲਵਿੰਦਰ ਸ਼ਰਮਾ, ਪੰਕਜ ਥਰੇਜਾ, ਭੁਪਿੰਦਰ ਕੁਮਾਰ ਬੰਟੀ, ਜਗਦੀਸ਼ ਚੰਦਰ, ਮਲਕੀਤ ਸਿੰਘ, ਬਲਵਿੰਦਰ, ਮੁੰਦਰੀ, ਅੰਕੁਸ਼ ਸਿੰਗਲਾ, ਪੰਕਜ ਗੁਪਤਾ, ਪਾਰੂ, ਵਿਜੈ ਕਾਂਤ, ਗਗਨਦੀਪ ਸਿੰਘ ਆਦਿ ਨੇ ਅਹਿਮ ਸੇਵਾਵਾਂ ਨਿਭਾਈਆਂ।ਮਹਿਮਾਨਾਂ ਤੇ ਪ੍ਰਬੰਧਕਾਂ ਦੇ ਨਾਲ ਭਾਈ ਨਿਰਮਲ ਸਿੰਘ ਹੈਡ ਗ੍ਰੰਥੀ ਵਲੋਂ ਮੈਡੀਕਲ ਟੀਮ ਨੂੰ ਸਿਰੋਪਾਓ ਅਤੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media