Friday, October 30, 2026

ਟ੍ਰੈਫਿਕ ਪੁਲੀਸ ਮੁਲਾਜ਼ਮ ਦਾ ਜਨਮ ਦਿਨ ਮਨਾਇਆ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) – ਸਥਾਨਕ ਅਸ਼ੋਕਾ ਚੌਕ ਵਿਖੇ ਟਰੈਫਿਕ ਡਿਊਟੀ ‘ਤੇ ਤਾਇਨਾਤ ਏ.ਐਸ.ਆਈ ਗੁਰਨਾਮ ਸਿੰਘ ਦਾ ਟਰੈਫਿਕ ਸਟਾਫ ਵਲੋਂ ਜਨਮ ਦਿਨ ਮਨਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਨੂੰ ਚੈਕਿੰਗ ਦੌਰਾਨ ਜਦ ਪਤਾ ਲੱਗਾ ਕਿ ਏ.ਐਸ.ਆਈ ਗੁਰਨਾਮ ਸਿੰਘ ਦਾ ਅੱਜ ਜਨਮ ਦਿਨ ਹੈ ਤਾਂ ਉਹਨਾਂ ਵਲੋਂ ਜਵਾਨ ਦਾ ਹੌਸਲਾ ਤੇ ਮਨੋਬਲ ਵਧਾਉਂਦੇ ਹੋਏ ਮੌਕੇ ‘ਤੇ ਹੀ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ।ਟਰੈਫਿਕ ਸਟਾਫ ਇੰਸਪੈਕਟਰ ਅਨੂਪ ਕੁਮਾਰ ਅਤੇ ਟਰੈਫਿਕ ਸਟਾਫ ਵਲੋਂ ਏ.ਐਸ.ਆਈ ਗੁਰਨਾਮ ਸਿੰਘ ਨੂੰ ਵਧਾਈ ਦਿੱਤੀ ਗਈ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …