Thursday, August 13, 2026

ਬਜੁਰਗਾਂ ਦੇ ਜਨਮ ਦਿਨ ਮੌਕੇ ਵਿਸ਼ਾਲ ਸਨਮਾਨ ਸਮਾਰੋਹ

ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਅਪ੍ਰੈਲ ਮਹੀਨੇ ਵਾਲੇ ਸੰਸਥਾ ਮੈਬਰਾਂ ਦੇ ਜਨਮ ਦਿਨ ਸਬੰਧੀ ਵਿਸੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਇਆ।ਪੇ੍ਰਮ ਚੰਦ ਗਰਗ, ਸੱਤਦੇਵ ਸ਼ਰਮਾ, ਸੁਰਿੰਦਰ ਸ਼ੋਰੀ, ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ-ਰੇਖ ਹੇਠ ਹੋਏ।ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਤਰੱਕੀ ਹਸਾਲ ਕਰਕੇ ਡੀ.ਐਸ.ਪੀ ਤੋਂ ਐਸ.ਪੀ ਬਣੇ ਯੁਗੇਸ਼ ਸ਼ਰਮਾ ਆਪਣੀ ਸ਼੍ਰੀਮਤੀ ਸਮੇਤ ਸ਼ਾਮਲ ਹੋਏ।ਉਨਾਂ ਦੇ ਨਾਲ ਪ੍ਰਿੰਸੀਪਲ ਮਲਕੀਤ ਸਿੰਘ ਖੱਟੜਾ, ਰਾਜ ਕੁਮਾਰ ਗਰਗ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ਼ ਸੰਚਾਲਨ ਦੌਰਾਨ ਅਕਾਲ ਚਲਾਣਾ ਕਰ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸੰਸਥਾ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ।ਪ੍ਰਿੰਸੀਪਲ ਖਟੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਰਾਜ ਕੁਮਾਰ ਗਰਗ ਵਿੱਤ ਸਕੱਤਰ ਨੇ ਪਿਛਲੇ ਵਿੱਤੀ ਸਾਲ ਦੀ ਆਮਦਨ-ਖਰਚ ਦਾ ਵੇਰਵਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ।ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ, ਗਿਆਨ ਚੰਦ ਸਿੰਗਲਾ, ਏ.ਪੀ ਸਿੰਘ, ਡਾ. ਇਕਬਾਲ ਸਿੰਘ ਸਕਰੌਦੀ, ਚੰਚਲ ਗਰਗ ਆਦਿ ਬੁਲਾਰਿਆਂ ਨੇ ਐਸ.ਪੀ ਯੁਗੇਸ਼ ਸ਼ਰਮਾ ਨੂੰ ਸ਼ਭਕਾਮਨਾਵਾਂ ਦਿੱਤੀਆਂ ਅਤੇ ਜਨਮ ਦਿਨ ਵਾਲਿਆਂ ਨੂੰ ਵਧਾਈਆਂ ਦਿੰਦੇ ਹੋਏ ਬਜ਼ੁਰਗਾਂ ਨੂੰ ਬੇਫਿਕਰ ਅਤੇ ਪਰਿਵਾਰ ਵਿੱਚ ਆਪਣਾ ਆਦਰ-ਸਨਮਾਨ ਬਣਾ ਕੇ ਰਹਿਣ ਦੇ ਨੁਕਤੇ ਸਾਂਝੇ ਕੀਤੇ।ਸੰਸਥਾ ਵਲੋਂ ਕੀਤੇ ਗਏ ਭਲਾਈ ਕਾਰਜ਼ਾਂ ਦੀ ਸ਼ਲਾਘਾ ਵੀ ਕੀਤੀ। ਓਮ ਪ੍ਰਕਾਸ਼ ਛਾਬੜਾ ਦੇ ਖੂਬਸੂਰਤ ਗੀਤ ਤੋਂ ਬਾਅਦ ਯੁਗੇਸ਼ ਸ਼ਰਮਾ ਨੇ ਕਿਹਾ ਕਿ ਉਹ ਪਦ ਉਨਤ ਹੋ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਆਏ ਹਨ।ਆਪ ਨੇ ਬਜ਼ੁਰਗਾਂ ਨੂੰ, ਫੈਲ ਰਹੇ ਸਾਈਬਰ ਕਰਾਈਮ ਤੋਂ ਸੁਚੇਤ ਰਹਿਣ ਲਈ ਕਿਹਾ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਜੁਰਾਇਮ ਪੇਸ਼ਾ ਅਨਸਰ ਨੂੰ ਨੱਥ ਪਾਉਣ ਦੇ ਯਤਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪਾਲਾ ਮੱਲ ਸਿੰਗਲਾ ਪ੍ਰਧਾਨ ਨੇ ਜਨਮ ਦਿਨ ਵਾਲਿਆਂ ਦੀ ਚੰਗੀ ਸਿਹਤ, ਤੰਦਰੁਸਤੀ ਦੀ ਕਾਮਨਾ ਕੀਤੀ ਅਤੇ ਸੰਸਥਾ ਵਲੋਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਸਦੇ ਹੋਏ ਧੰਨਵਾਦੀ ਸ਼ਬਦ ਕਹੇ।ਸੰਸਥਾ ਵਲੋਂ ਪਾਲਾ ਮੱਲ ਸਿੰਗਲਾ, ਮਲਕੀਤ ਸਿੰਘ ਖਟੜਾ, ਰਾਜ ਕੁਮਾਰ ਗਰਗ, ਪ੍ਰੀਤਮ ਸਿੰਘ ਜੌਹਲ, ਸੁਰਿੰਦਰ ਪਾਲ ਸਿੰਘ ਸਿਦਕੀ ਸੱਤਦੇਵ ਸ਼ਰਮਾ, ਰਾਜ ਕੁਮਾਰ ਅਰੋੜਾ, ਅਮਰਜੀਤ ਸਿੰਘ ਪਾਹਵਾ, ਵਰਿੰਦਰ ਮਹਾਸ਼ਾ, ਡਾ. ਇਕਬਾਲ ਸਿੰਘ ਨੇ ਯੁਗੇਸ਼ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਨੂੰ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
50 ਤੋਂ ਵੱਧ ਜਨਮ ਦਿਨ ਵਾਲੇ ਜਿਨਾਂ ਵਿੱਚ ਕੁਲਵੰਤ ਰਾਏ ਬਾਂਸਲ, ਸ਼ਕਤੀ ਪਾਲ ਮਿੱਤਲ, ਵਰਿੰਦਰ ਗੁਪਤਾ, ਸੁਰਿੰਦਰ ਪਾਲ ਗਰਗ, ਰਾਜਿੰਦਰ ਪਾਲ ਸਿੰਘ, ਜਗਦੀਪ ਸਿੰਘ, ਬਹਾਲ ਸਿੰਘ, ਰਾਕੇਸ਼ ਗੁਪਤਾ, ਅਮਰਜੀਤ ਸਿੰਘ, ਜਸਮੇਰ ਸਿੰਘ, ਦੁਰਗਾ ਦਾਸ, ਪ੍ਰੇਮ ਚੰਦ, ਸੁਰਜੀਤ ਸਿੰਘ, ਚੰਦਰ ਪ੍ਰਕਾਸ਼, ਭੋਜ ਰਾਜ ਗੋਇਲ, ਰਣਜੀਤ ਸਿੰਘ, ਸੁਭਾਸ਼ ਕਪੂਰ, ਸ਼ਮਿੰਦਰ ਕੌਰ, ਮਨਜੀਤ ਕੌਰ, ਮਹਿੰਦਰ ਕੌਰ, ਸਰੋਜ ਰਾਣੀ, ਊਸ਼ਾ ਸਿੰਗਲਾ, ਰਾਣੀ ਦੇਵੀ ਆਦਿ ਨੂੰ ਹਾਰਾਂ ਅਤੇ ਤੇ ਗਿਫ਼ਟ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਨਵੇਂ ਬਣੇ ਮੈਂਬਰ ਦਲਵਾਰ ਸਿੰਘ ਚੱਠੇ, ਜਗਮੋਹਨ ਠਾਕੁਰ, ਸਿੰਦਰਪਾਲ ਸਿੰਗਲਾ, ਮਨਜੀਤ ਕੌਰ, ਤਰਵਿੰਦਰ ਕੌਰ ਆਦਿ ਨੂੰ ਬੈਜ਼ ਲਗਾ ਕੇ ਸੰਸਥਾ ਵਿੱਚ ਸ਼ਾਮਲ ਕਰਨ ਦੀ ਰਸਮ ਪਾਲਾ ਪ੍ਰਧਾਨਗੀ ਮੰਡਲ ਦੇ ਨਾਲ ਨਰਾਤਾ ਰਾਮ ਸਿੰਗਲਾ, ਓ.ਪੀ ਅਰੋੜਾ, ਪੂਰਨ ਚੰਦ ਜਿੰਦਲ, ਹਰਬੰਸ ਸਿੰਘ ਕੁਮਾਰ, ਕੁਲਵੰਤ ਸਿੰਘ ਅਕੋਈ, ਹਰੀ ਦਾਸ ਸ਼ਰਮਾ, ਅਵਿਨਾਸ਼ ਸ਼ਰਮਾ, ਸੰਤੋਸ਼ ਆਨੰਦ, ਗੁਰਲਾਭ ਕੌਰ, ਚੰਚਲ ਗਰਗ ਆਦਿ ਨੇ ਨਿਭਾਈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …