Friday, November 22, 2024

ਚੀਫ਼ ਖ਼ਾਲਸਾ ਦੀਵਾਨ ਅਹੁੱਦੇਦਾਰਾਂ ਵਲੋਂ ਸ: ਬੰਗਾ ਦੇ ਵਿਸ਼ਵ ਬੈਂਕ ਦਾ ਮੁੱਖੀ ਨਿਯੁੱਕਤ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਅਹੁੱਦੇਦਾਰਾਂ ਵਲੋਂ ਅਜੇਪਾਲ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਿਯੁੱਕਤ ਕੀਤੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਜਾਰੀ ਬਿਆਨ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਸ਼ਵ ਬੈਂਕ ਵਰਗੀ ਵੱਕਾਰੀ ਸੰਸਥਾ ਦਾ ਚੇਅਰਮੈਨ ਬਨਣਾ ਕੋਈ ਸਧਾਰਨ ਗੱਲ ਨਹੀਂ ਹੈ।ਉਨਾਂ ਕਿਹਾ ਕਿ ਅਜੇਪਾਲ ਸਿੰਘ ਬੰਗਾ ਵਲੋਂ ਆਪਣੀ ਵਿਲੱਖਣ ਲਿਆਕਤ ਸਦਕਾ ਇਸ ਸਤਿਕਾਰਤ ਅਹੁੱਦੇ ‘ਤੇ ਬਿਰਾਜ਼ਮਾਨ ਹੋ ਕੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਦੀ ਵਾਗ ਡੋਰ ਸੰਭਾਲਣ ਨਾਲ ਸਿੱਖ ਕੌਮ ਦਾ ਮਾਨ ਸਨਮਾਨ ਹੋਰ ਵੀ ਉਚਾ ਹੋਇਆ ਹੈ।ਜਿਸ ਨੇ ਸਮੁੱਚੇ ਵਿਸ਼ਵ ਵਿੱਚ “ਸਰਦਾਰ ਅਤੇ ਦਸਤਾਰ” ਦਾ ਰੁੱਤਬਾ ਹੋਰ ਵਧਾ ਦਿੱਤਾ ਹੈ।ਭਾਰਤ ਸਰਕਾਰ ਤੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਅਤੇ ਮਾਸਟਰ ਕਾਰਡ ਦੇ ਸੀ.ਈ.ਓ ਅਤੇ ਹੋਰਨਾਂ ਸਨਮਾਨਿਤ ਅਹੁੱਦਿਆਂ ਤੇ ਕੰਮ ਕਰ ਚੁੱਕੇ ਸ: ਅਜੇਪਾਲ ਸਿੰਘ ਬੰਗਾ ਨੂੰ ਵਿਸ਼ਵ ਵਿੱਤੀ ਬੈਂਕ ਦੇ ਪਹਿਲੇ ਸਿੱਖ ਚੇਅਰਮੈਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …