Wednesday, June 11, 2025
Breaking News

ਲਾਇਨ ਐਡਵੋਕੇਟ ਸ਼ੋਭਿਤ ਸਿੰਗਲਾ ਬਣੇ ਰਿਜ਼ਨ 11 ਦੇ ਚੇਅਰਮੈਨ

ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਦੁਨੀਆਂ ਦੇ 214 ਦੇਸ਼ਾਂ ਵਿੱਚ ਸਮਾਜ ਸੇਵੀ ਕਾਰਜ਼ਾਂ ਲਈ ਯਤਨਸ਼ੀਲ ਸੰਸਥਾ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸੰਗਰੂਰ ਮੇਨ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਐਡਵੋਕੇਟ ਸੋਭਿਤ ਕੁਮਾਰ ਸਿੰਗਲਾ ਨੂੰ ਰਿਜ਼ਨ-11 ਦਾ ਰਿਜ਼ਨ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਲਾਇਨਜ਼ ਕਲੱਬ ਦੇ ਡਿਸਟ੍ਰਿਕਟ 321-ਐਫ ਦੇ ਲਾਇਨਿਸਟਕ ਵਰ੍ਹੇ 2023-24 ਦੇ ਜਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਵਲੋਂ ਆਪਣੀ ਟੀਮ ਦਾ ਐਲਾਨ ਕਰਦੇ ਹੋਏ ਲਾਇਨ ਐਡਵੋਕੇਟ ਸੋਭਿਤ ਕੁਮਾਰ ਸਿੰਗਲਾ ਨੂੰ ਉਹਨਾਂ ਦੀਆਂ ਲਾਇਨਿਜ਼ਮ ਪ੍ਰਤੀ ਸੇਵਾਵਾਂ ਨੂੰ ਵਿਚਾਰਦੇ ਹੋਏ ਇਹ ਪਦਵੀ ਦਿੱਤੀ ਗਈ ਹੈ।ਕਲੱਬ ਦੇ ਮੌਜ਼ੂਦਾ ਪ੍ਰਧਾਨ ਲਾਇਨ ਵਿਪਨ ਜਿੰਦਲ, ਸੀਨੀਅਰ ਮੈਂਬਰ ਲਾਇਨ ਰੋਹਿਤ ਗਰਗ ਨੇ ਦੱਸਿਆ ਕਿ ਲਾਇਨ ਐਡਵੋਕੇਟ ਸੋਭਿਤ ਸਿੰਗਲਾ ਦੁਆਰਾ ਹਰ ਸਾਲ ਕਲੱਬ ਦੇ ਵੱਖੋ ਵੱਖਰੇ ਅਹੁੱਦਿਆਂ ‘ਤੇ ਕੰਮ ਕਰਦੇ ਹੋਏ ਆਪਣੀ ਜਿੰਮੇਵਾਰੀਆਂ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਗਿਆ ਹੈ।ਉਹਨਾਂ ਨੂੰ ਇਹਨਾਂ ਕੰਮਾਂ ਸਦਕਾ ਰਿਜ਼ਨ ਅਤੇ ਜਿਲ੍ਹਾ ਪੱਧਰੀ ਕਈ ਐਵਾਰਡ ਵੀ ਮਿਲ ਚੁੱਕੇ ਹਨ।ਉਹਨਾਂ ਦੱਸਿਆ ਕਿ 1 ਜੁਲਾਈ 2023 ਤੋਂ ਸ਼ੁਰੂ ਹੋਣ ਵਾਲੇ ਨਵੇਂ ਲਾਇਨ ਵਰ੍ਹੇ ਲਈ ਬਣਾਈ ਟੀਮ ਅਧੀਨ ਚੁਣੇ ਰਿਜ਼ਨ ਚੇਅਰਮੈਨਾਂ ਅਤੇ ਜ਼ੋਨ ਚੇਅਰਮੈਨਾਂ ਦੀ ਸੂਚੀ ਜਿਲ੍ਹਾ ਕੈਬਿਨੇਟ ਸੈਕਟਰੀ ਲਾਇਨ ਵੀਨਸ ਜ਼ਿੰਦਲ ਵਲੋਂ ਜਾਰੀ ਕੀਤੀ ਗਈ ਹੈ।ਰਿਜ਼ਨ 11 ਵਿੱਚ ਕੁੱਲ 9 ਕਲੱਬ ਆਉਂਦੇ ਹਨ ਅਤੇ ਇਸ ਰਿਜ਼ਨ ਵਿੱਚ ਤਿੰਨ ਜ਼ੋਨ ਚੇਅਰਮੈਨ ਵੀ ਲਗਾਏ ਗਏ ਹਨ।ਜਿਨ੍ਹਾਂ ਵਿੱਚ ਲਾਇਨਜ਼ ਕਲੱਬ ਸੰਗਰੂਰ ਮੇਨ ਤੋਂ ਲਾਇਨ ਸ਼ਰੂਤੀ ਗਰਗ, ਲਾਇਨਜ਼ ਕਲੱਬ ਪਾਤੜਾਂ ਨਿਆਲ ਤੋਂ ਲਾਇਨ ਰਾਜਿੰਦਰ ਮੱਖਣ ਅਤੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੋਂ ਲਾਇਨ ਸੁਖਦਰਸ਼ਨ ਸਿੰਘ ਨੂੰ ਜ਼ੋਨ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਆਪਣੀ ਇਸ ਨਿਯੁਕਤੀ ਤੇ ਜਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਅਤੇ ਸਮੱਚੀ ਕੈਬਿਨੇਟ ਦਾ ਧੰਨਵਾਦ ਕਰਦੇ ਹੋਏ ਲਾਇਨ ਐਡਵੋਕੇਟ ਸੋਭਿਤ ਸਿੰਗਲਾ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਕਲੱਬ ਦੇ ਮੈਂਬਰਾਂ ਲਾਇਨ ਆਦੇਸ਼ ਸਿੰਗਲਾ, ਦੀਪਕ ਗਰੋਵਰ, ਰਜਿਤ ਗੋਇਲ, ਰਾਕੇਸ਼, ਪੁਨੀਤ ਗੁਪਤਾ, ਸੁਰੇਸ਼ ਗੁਪਤਾ, ਅਸ਼ਵਨੀ ਕੁਮਾਰ, ਮਨਮੋਹਨ ਸਿੰਗਲਾ ਸਮੇਤ ਸਮੁੱਚੇ ਮੈਂਬਰਾਂ ਨੇ ਲਾਇਨ ਐਡਵੋਕੇਟ ਸੋਭਿਤ ਸਿੰਗਲਾ ਨੂੰ ਇਸ ਨਿਯੁਕਤੀ ਲਈ ਵਧਾਈਆਂ ਦਿੱਤੀਆਂ।

 

Check Also

ਖ਼ਾਲਸਾ ਕਾਲਜ ਵਿਖੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਤਹਿਤ 4 ਰੋਜ਼ਾ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ …