ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਨੋਬਲ ਪੁਰਸਕਾਰ ਵਿਜੇਤਾ ਰਬਿੰਦਰਨਾਥ ਟੈਗੋਰ ਨੂੰ
ਉਹਨਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਜਲੀ ਭੇਂਟ ਕਰਨ ਲਈ ਇੱਕ ਵਿਸ਼ੇਸ਼ ਸਵੇਰ ਸਭਾ ਦਾ ਆਯੋਜਨ ਕੀਤਾ।ਉਹ ਇੱਕ ਲੇਖਕ, ਕਵੀ, ਨਾਵਲਕਾਰ, ਦਾਰਸ਼ਨਿਕ, ਕਲਾਕਾਰ ਅਤੇ ਪੇਂਟਰ ਸਨ, ਜਿੰਨ੍ਹਾਂ ਨੇ ਆਪਣੇ ਰਾਸ਼ਟਰ ਲਈ ਅਮੁੱਲ ਯੋਗਦਾਨ ਦਿੱਤਾ।ਰਬਿੰਦਰਨਾਥ ਟੈਗੋਰ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਬੰਗਾਲੀ ਸਾਹਿਤ ਦੇ ਨਕਸ਼ੇ ਨੂੰ ਹੀ ਨਹੀਂ ਬਦਲਿਆ ਬਲਕਿ ਆਜ਼ਾਦੀ ਦੇ ਸੰਘਰਸ਼ ਲਈ ਇੱਕ ਰੀੜ ਦੀ ਹੱਡੀ ਦਾ ਕੰਮ ਵੀ ਕੀਤਾ ਹੈ।ਗੁਰਦੇਵ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਪ੍ਰਾਪਤ ਕਰਤਾ ਸਨ, ਜਿੰਨ੍ਹਾਂ ਨੂੰ ਸਾਹਿਤ ਰਚਨਾ `ਗੀਤਾਂਜਲੀ` ਲਈ ਪੁਰਸਕਾਰ ਮਿਲਿਆ ਸੀ ।
ਵਿਦਿਆਰਥੀਆਂ ਨੇ ਇਸ ਮਹਾਨ ਸੋਚਵਾਨ ਅਤੇ ਲਾਭਕਾਰੀ ਲੇਖਕ ਨੂੰ ਸ਼ਰਧਾਜਲੀ ਭੇਟ ਕੀਤੀ।ਉਹਨਾਂ ਨੇ ਉਹਨਾਂ ਦੁਆਰਾ ਲਿਖਤ ਕਵਿਤਾਵਾਂ ਅਤੇ ਗੀਤ `ਏਕਲਾ ਚਲੋ ਰੇ` ਗਾਇਆ।ਸਭਾ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਇਸ ਨੇਕ ਆਤਮਾ ਨੂੰ ਯਾਦ ਕਰਵਾਉਣ ਲਈ ਵਿਦਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਗੁਰਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਵਿਦਿਆਰਥੀਆਂ ਨੂੰ ਉਸ ਮਹਾਨ ਸਖ਼ਸ਼ੀਅਤ ਦੇ ਦੱਸੇ ਹੋਏ ਕਦਮਾਂ ਤੇ ਚੱਲਣ ਲਈ ਪ੍ਰੇਰਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media