ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਤਿੰਨ ਕਰਮਚਾਰੀ ਅਰਵਿੰਦਰ ਸਿੰਘ ਪੰਜਾਬ ਸਕੂਲ ਆਫ
ਇਕਨਾਮਿਕਸ, ਦਿਲਬਾਗ ਸਿੰਘ ਅੰਗਰੇਜ਼ੀ ਵਿਭਾਗ ਤੇ ਸ੍ਰੀਮਤੀ ਅਨੁਪਮਾ ਪਡਿਆਲ ਪਲਾਨਿੰਗ ਵਿਭਾਗ ਨੂੰ ਨਿਗਰਾਨ ਵਜੋਂ ਪਦ ਉਨਤ ਕੀਤਾ ਗਿਆ।ਉਨ੍ਹਾਂ ਨੂੰ ਨਿਯੁੱਕਤੀ ਪੱਤਰ ਹਰਜਿੰਦਰ ਸਿੰਘ ਸਹਾਇਕ ਰਜਿਸਟਰਾਰ ਅਤੇ ਰਜ਼ਨੀਸ਼ ਭਾਰਦਵਾਜ ਪ੍ਰਧਾਨ ਅਫਸਰ ਐਸੋਸੀਏਸ਼ਨ ਵਲੋਂ ਦਿੱਤੇ ਗਏ।ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਨਿਗਰਾਨ ਬਣੇ ਅਫਸਰਾਂ ਨੂੰ ਵਧਾਈ ਦੇਂਦੇ ਹੋਏ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।ਤਰੱਕੀ ਪ੍ਰਾਪਤ ਕਰਨ ਵਾਲੇ ਅਫਸਰਾਂ ਨੇ ਕਿਹਾ ਕਿ ਉਹ ਆਪਣੀ ਇਸ ਤਰੱਕੀ ਲਈ ਯੂਨੀਵਰਸਿਟੀ ਅਥਾਰਟੀ ਅਤੇ ਖਾਸ ਤੌਰ ਪ੍ਰਧਾਨ ਅਫਸਰ ਐਸੋਸੀਏਸ਼ਨ ਰਜ਼ਨੀਸ਼ ਭਾਰਦਵਾਜ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਜਗੀਰ ਸਿੰਘ ਉਪ ਪ੍ਰਧਾਨ, ਮਨਵਿੰਦਰ ਸਿੰਘ, ਵਿਪਨ ਕੁਮਾਰ ਸਯੁਕਤ ਸਕੱਤਰ, ਗੁਰਮੀਤ ਥਾਪਾ, ਹਰਦੀਪ ਸਿੰਘ, ਰਾਜੇਸ਼ ਕੁਮਾਰ, ਗੁਰਮੀਤ ਥਾਪਾ, ਮਨਪ੍ਰੀਤ ਸਿੰਘ ਸਕੱਤਰ ਅਤੇ ਕੁਲਜਿੰਦਰ ਸਿੰਘ ਬੱਲ ਸਮੇਤ ਵੱਡੀ ਗਿਣਤੀ ‘ਚ ਅਫਸਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media