Tuesday, September 15, 2026

ਸਰਕਾਰੀ-ਅਰਧ ਸਰਕਾਰੀ ਕਰਮਚਾਰੀ/ਅਧਿਕਾਰੀ, ਵਿਦਿਆਰਥੀ ਤੇ ਕਾਰੋਬਾਰੀ ਸਿੱਖ ਸਕਦਾ ਹੈ ਉਰਦੂ- ਭਾਸ਼ਾ ਅਫ਼ਸਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਸਰਕਾਰੀ-ਅਰਧ ਸਰਕਾਰੀ ਕਰਮਚਾਰੀ/ਅਧਿਕਾਰੀ, ਵਿਦਿਆਰਥੀ ਤੇ ਕਾਰੋਬਾਰੀ ਉਰਦੂ ਸਿੱਖ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਵਿਖੇ 01 ਜਨਵਰੀ ਤੋਂ 30 ਜੂਨ ਅਤੇ 01 ਜੁਲਾਈ ਤੋਂ 31 ਦਸੰਬਰ ਤੱਕ ਦੋ ਛਿਮਾਹੀ ਸੈਸ਼ਨਾਂ ਲਈ ਹਰ ਸਾਲ ਦਫ਼ਤਰੀ ਸਮੇਂ ਤੋਂ ਬਾਅਦ ਰੋਜ਼ਾਨਾ ਇੱਕ ਘੰਟੇ ਲਈ ਉਰਦੂ ਆਮੋਜ਼ ਜਮਾਤ ਲਗਾਈ ਜਾਂਦੀ ਹੈ।ਇਹ ਛਿਮਾਹੀ ਉਰਦੂ ਜਮਾਤ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਵਿਭਾਗ ਵਲੋਂ ਪ੍ਰਮਾਣ-ਪੱਤਰ ਵੀ ਜਾਰੀ ਕੀਤਾ ਜਾਂਦਾ ਹੈ।ਕੋਰਸ ਦੀ ਛਿਮਾਹੀ ਫ਼ੀਸ 1000/- ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਕਿ ਦਾਖ਼ਲੇ ਸਮੇਂ ਦਫ਼ਤਰ ਜਮ੍ਹਾਂ ਕਰਵਾਉਣੀ ਪੈਂਦੀ ਹੈ।ਪੰਜਾਬ ਸਰਕਾਰ ਵਲੋਂ ਉਰਦੂ ਦੇ ਬੁਨਿਆਦੀ ਗਿਆਨ ਨਾਲ ਸਬੰਧਤ ਇਸ ਜਮਾਤ ਨੂੰ ਪੜ੍ਹਾਉਣ ਵਾਲੇ ਉਰਦੂ ਅੰਸ਼ਕਾਲੀ ਅਧਿਆਪਕਾਂ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਐਮ.ਏ ਉਰਦੂ ਹੈ।ਭਾਸ਼ਾ ਅਫ਼ਸਰ ਨੇ ਕਿਹਾ ਕਿ ਅੰਸ਼ਕਾਲੀ ਉਰਦੂ ਅਧਿਆਪਕ ਲਈ ਚਾਹਵਾਨ ਆਪਣਾ ਬੇਨਤੀ ਪੱਤਰ ਯੋਗਤਾ ਦੇ ਸਬੂਤ ਸਹਿਤ 15 ਜੂਨ 2023 ਤੱਕ ਜਮ੍ਹਾਂ ਕਰਵਾ ਸਕਦੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੋਜ਼ਾਨਾ ਇੱਕ ਘੰਟੇ ਦੀ ਉਰਦੂ ਜਮਾਤ ਲਈ ਅੰਸ਼ਕਾਲੀ ਉਰਦੂ ਅਧਿਆਪਕ ਨੂੰ ਮਹੀਨੇ ਦਾ ਉਕਾ-ਪੁਕਾ 8000/- (ਅਠ ਹਜ਼ਾਰ ਰੁਪਏ) ਮਿਹਨਤਾਨਾ ਵੀ ਦਿੱਤਾ ਜਾਵੇਗਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …