
ਜੰਡਿਆਲਾ ਗੁਰੂ, 19 ਦਸੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪ੍ਰਭਾਤ ਫੇਰੀਆਂ 20 ਦਸੰਬਰ ਸਵੇਰੇ 5 ਵਜੇ ਤੋਂ 6.30 ਵਜੇ ਤੱਕ ਚਾਲੂ ਹੋ ਰਹੀਆਂ ਹਨ।ਸ੍ਰ: ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਦੱਸਿਆ ਕਿ 27 ਦਸੰਬਰ ਨੂੰ ਅਖੀਰਲੀ ਪ੍ਰਭਾਤ ਫੇਰੀ ਨਿਕਲੇਗੀ। ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀਆਂ ਹੋਈਆਂ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਖਤਮ ਹੋਣਗੀਆਂ। ਉਹਨਾਂ ਦੱਸਿਆ ਕਿ 28 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਗੁਰੁ ਕੇ ਲੰਗਰ ਅਤੁੱਟ ਵਰਤਾਏ ਜਾਣਗੇ। 9 ਜਨਵਰੀ 2015 ਨੂੰ ਗੁਰਪੁਰਬ ਦੇ ਸਬੰਧ ਵਿੱਚ ਇਕ ਵਿਸ਼ਾਲ ਨਗਰ ਕੀਰਤਨ ਵੀ ਗੁਰਦੁਆਰਾ ਸਾਹਿਬ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ।10 ਜਨਵਰੀ ਨੂੰ ਮਹਾਨ ਗੁਰਮਤਿ ਸਮਾਗਮ ਭਾਈ ਘਨ੍ਹਈਆਂ ਜੀ ਦੇ ਅਸਥਾਨ ਤੇ ਹੋਣਗੇ। ਜਿਸ ਵਿੱਚ ਉੱਚ ਕੋਟੀ ਦੇ ਕਥਾਵਾਚਕ, ਰਾਗੀ ਢਾਡੀ ਅਤੇ ਕੀਰਤਨੀਏ ਜਥੇ ਸ਼ਾਮਿਲ ਹੋਣਗੇ।
Punjab Post Daily Online Newspaper & Print Media