ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਵਿਚੋਂ ਅਕਾਲ ਅਕੈਡਮੀ ਭੜਾਣਾ ਦੇ ਵਿਦਿਆਰਥੀਆਂ ਨੇ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਵਿੱਚ ਮੱਲਾਂ ਮਾਰੀਆਂ ਹਨ।ਬਾਰ੍ਹਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ ਨੇ ਕਾਮਰਸ ਗਰੁੱਪ ਵਿਚੋਂ 96.6% ਅੰਕਾਂ ਨਾਲ ਪਹਿਲਾ, ਨਿਹਚਲਪ੍ਰੀਤ ਕੌਰ ਨੇ 93.4% ਅੰਕਾਂ ਨਾਲ ਦੂਸਰਾ ਅਤੇ ਜੋਬਨਪ੍ਰੀਤ ਸਿੰਘ ਨੇ 93% ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।ਸਾਇੰਸ ਗਰੁੱਪ ਵਿੱਚ ਖੁਸ਼਼ਦੀਪ ਕੌਰ ਬਰਾੜ ਅਤੇ ਪ੍ਰਭਦੀਪ ਕੌਰ ਨੇ 92.4% ਅੰਕ ਲੈ ਕੇ ਪਹਿਲਾ, ਯੁਵਰਾਜ ਸਿੰਘ ਨੇ 84% ਅੰਕ ਲੈ ਕੇ ਦੂਜਾ ਸਥਾਨ ਅਤੇ ਖੁਸ਼ਦੀਪ ਕੌਰ ਨੇ 79.4% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਆਰਟਸ ਗਰੁੱਪ ਵਿਚੋਂ ਜਸ਼ਨਪ੍ਰੀਤ ਕੌਰ ਨੇ 87.8% ਅੰਕ ਲੈ ਕੇ ਪਹਿਲਾ, ਯੁਧਵੀਰ ਸਿੰਘ ਬਰਾੜ ਨੇ 87% ਅੰਕਾਂ ਨਾਲ ਦੂਜਾ ਅਤੇ ਤਨਵੀਰ ਕੌਰ ਨੇ 86.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਦਸਵੀਂ ਜਮਾਤ ਵਿਚੋਂ ਪ੍ਰਿੰਸਪ੍ਰੀਤ ਸਿੰਘ ਨੇ 98.2% ਅੰਕ ਲੈ ਕੇ ਪਹਿਲਾ, ਜੈਸਮੀਨ ਕੌਰ ਨੇ 97.4% ਅੰਕਾਂ ਨਾਲ ਦੂਜਾ, ਨਵਦੀਪ ਕੌਰ ਨੇ 97% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਆਸ਼ਾ ਰਾਣੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਕਾਮਰਸ ਗਰੁੱਪ ਨੇ ਜ਼ਿਲ੍ਹੇ ਵਿਚੋਂ ਦੂਸਰਾ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਿੰਸਪ੍ਰੀਤ ਸਿੰਘ ਨੇ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।ਉਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ।
ਇਥੇ ਜ਼ਿਕਰਯੋਗ ਹੈ ਕਿ ਪਦਮ ਸ਼੍ਰੀ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਵਲੋਂ ਪਿੰਡਾਂ ਨੂੰ ਵਿੱਦਿਆ ਦੇ ਖੇਤਰ ਵਿੱਚ ਉੱਚਾ ਕਰਨ ਦਾ ਟੀਚਾ ਅੱਜ ਪ੍ਰਫੁੱਲਿਤ ਹੋ ਰਿਹਾ ਹੈ।ਇਸ ਅਕੈਡਮੀ ਵਲੋਂ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇ ਨਾਲ ਨਾਲ ਧਾਰਮਿਕ ਅਤੇ ਨੈਤਿਕ ਸਿਖਿਆ ਵੀ ਦਿੱਤੀ ਜਾ ਰਹੀ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media