ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਬੱਚਿਆਂ ਦੇ ਲਏ ਗਏ ਪੇਪਰਾਂ ਵਿੱਚ ਬਹੁਤ ਸਾਰੇ ਸਕੂਲਾਂ ਵਲੋਂ
ਸਿਹਤ ਅਤੇ ਸਰੀਰਕ ਸਿੱਖਿਆ ਅਤੇ ਐਨ.ਐਸ.ਕਿਊ.ਐਫ ਟਰੇਡ ਦਾ ਵਿਸ਼ਾ ਖੇਡਾਂ ਅਤੇ ਸਰੀਰਕ ਸਿੱਖਿਆ ਆਪਸ ਵਿੱਚ ਮਿਲਦਾ ਹੋਣ ਕਰਕੇ ਗ਼ਲਤੀ ਨਾਲ਼ ਐਨ.ਐਸ.ਕਿਊ.ਐਫ ਦਾ ਵਿਸ਼ਾ ਭਰਿਆ ਗਿਆ।ਜਿਸ ਬਾਰੇ ਬੋਰਡ ਵਲੋਂ ਸਬੰਧਤ ਸਕੂਲਾਂ ਨੂੰ ਪੇਪਰ ਤੋਂ ਬਿਲਕੁੱਲ ਇੱਕ ਦਿਨ ਪਹਿਲਾਂ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਸਕੂਲਾਂ ਨੂੰ ਵਡੇ ਜ਼ੁਰਮਾਨੇ ਤਾਰਨ ਲਈ ਹੁਕਮ ਵੀ ਚਾੜ੍ਹ ਦਿੱਤੇ ਗਏ।ਇਸ ਦੇ ਖਿਲ਼ਾਫ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਇਕ ਵਫ਼ਦ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਅਤੇ ਸੂਬਾ ਆਗੂ ਰੇਸ਼ਮ ਸਿੰਘ ਖੇਮੋਆਣਾ ਦੀ ਅਗਵਾਈ ਵਿੱਚ ਚੈਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਸਤਵੀਰ ਬੇਦੀ ਨੂੰ ਮਿਲਿਆ।ਆਗੂਆਂ ਨੇ ਦੱਸਿਆ ਕਿ ਐਨ.ਐਸ.ਕਿਊ.ਐਫ ਦਾ ਵਿਸ਼ਾ ਖੇਡਾਂ ਅਤੇ ਸਰੀਰਕ ਸਿੱਖਿਆ, ਬੋਰਡ ਦੇ ਵਿਸ਼ੇ ਸਿਹਤ ਅਤੇ ਸਰੀਰਕ ਸਿੱਖਿਆ ਨਾਲ ਬਿਲਕੁੱਲ ਮੇਲ ਖਾਂਦਾ ਹੈ।ਜਿਸ ਬਾਰੇ ਬੋਰਡ ਨੇ ਕੋਈ ਅਗਾਉਂ ਸੂਚਨਾ ਦੇਣ ਦੀ ਜਿੰਮੇਵਾਰੀ ਨਹੀਂ ਸਮਝੀ ਅਤੇ ਨਾ ਹੀ ਸਕੂਲਾਂ ਨੂੰ ਆਪਣੀ ਗ਼ਲਤੀ ਸੁਧਾਰਨ ਦਾ ਮੌਕਾ ਦਿੱਤਾ ਗਿਆ।ਸਬੰਧਿਤ ਸਕੂਲਾਂ ਦੇ ਬੱਚਿਆਂ ਤੋਂ ਉਹ ਪੇਪਰ ਨਹੀਂ ਲਿਆ ਗਿਆ।
ਉਨਾਂ ਕਿਹਾ ਕਿ ਬੋਰਡ ਨੇ ਆਪਣੇ ਜਾਰੀ ਕੀਤੇ ਪੱਤਰ ਵਿੱਚ ਲਾਈ ਗਈ ਲੇਟ ਫ਼ੀਸ ਤੋਂ ਵੀ ਵੱਧ ਫ਼ੀਸ ਵਸੂਲੀ ਜਾ ਰਹੀ ਹੈ।ਸ.ਸ.ਸ.ਸ ਗੁਲਾਬਗੜ੍ਹ ਬਠਿੰਡਾ ਨੂੰ 84500, ਸ ਸ ਸ ਸ ਮਾਨਸਾ ਨੂੰ 370500, ਸ ਸ ਸ ਸ ਮਰਹਾਣਾ, ਤਰਨ ਤਾਰਨ ਨੂੰ 175500, ਸ ਸ ਸ ਸ ਲੜਕੀਆਂ ਨੂੰ 149500 ਰੁਪਏ ਜੁਰਮਾਨਾ ਲਗਾਇਆ ਗਿਆ ਹੈ।ਪੰਜਾਬ ਵਿੱਚ 16 ਸਕੂਲ ਹਨ ਜਿਨਾ ਤੋਂ ਬੋਰਡ ਵਲੋਂ ਤਰੁੱਟੀ ਦੇ ਰੂਪ ਵਿੱਚ ਮੋਟੀਆਂ ਰਕਮਾ ਵਸੂਲੀਆਂ ਜਾ ਰਹੀਆਂ ਹਨ, ਜੋ ਬੋਰਡ ਦੀ ਸਰਾਸਰ ਧੱਕੇਸ਼ਾਹੀ ਹੈ।ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਚੇਅਰਪਰਸਨ ਨੂੰ ਦਿੱਤੇ ਵਿੱਚ ਮੰਗ ਕੀਤੀ ਕਿ ਬੋਰਡ ਵਲੋਂ ਲਈਆਂ ਜਾ ਰਹੀਆਂ ਫ਼ੀਸਾਂ ਤੁਰੰਤ ਵਾਪਸ ਕੀਤੀਆਂ ਜਾਣ ਅਤੇ ਬੱਚਿਆਂ ਨੂੰ ਆਪਣੀ ਤਰੁੱਟੀਆਂ ਸੁਧਾਰਨ ਲਈ ਸਬੰਧਿਤ ਪੇਪਰ ਲਏ ਜਾਣ।
ਵਫਦ ਵਿੱਚ ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰੈਸ ਸਕੱਤਰ ਡੀ.ਟੀ.ਐਫ ਬਠਿੰਡਾ, ਵਿਜੇ ਕੁਮਾਰ, ਪ੍ਰਮਿਲਾ ਰਾਣੀ ਤਰਨ ਤਾਰਨ, ਕਮਲੇਸ਼ ਲਤਾ ਮਾਨਸਾ, ਸਨਪ੍ਰੀਤ ਮਾਨਸਾ, ਅਮਨ ਸਿੰਗਲਾ ਮਾਨਸਾ, ਕਰਮਜੀਤ ਕੌਰ ਮੋਗਾ, ਪ੍ਰਭਜੋਤ ਕੌਰ ਮੋਗਾ, ਅਮਨਦੀਪ ਕੌਰ ਬਠਿੰਡਾ, ਹਰਮੰਦਰ ਸਿੰਘ ਬਠਿੰਡਾ, ਕਾਂਤਾ ਬਠਿੰਡਾ ਆਦਿ ਮੈਂਬਰ ਵਫ਼ਦ ਵਿੱਚ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media