ਅੰਮ੍ਰਿਤਸਰ, 20 ਮਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 15 ਰੋਜ਼ਾ ਚਿਲਡਰਨ
ਥੀਏਟਰ ਤੇ ਡਾਂਸ ਵਰਕਸ਼ਾਪ ਦਾ ਆਯੋਜਨ 2 ਤੋਂ 16 ਜੂਨ 2023 ਤੱਕ ਕੀਤਾ ਜਾ ਰਿਹਾ ਹੈ।ਹਰ ਰੋਜ਼ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕਾਂ ਅਤੇ ਡਾਂਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਵਿਰਸਾ ਵਿਹਾਰ ਵਿਖੇ ਮਿਤੀ 17 ਜੂਨ 2023 ਸਵੇਰੇ 11.00 ਵਜੇ ਕੀਤੀ ਜਾਵੇਗੀ।ਇਸ ਵਰਕਸ਼ਾਪ ਵਿੱਚ ਰੰਗਮੰਚ ਤੇ ਨ੍ਰਿਤ ਦੇ ਮਾਹਿਰ ਕਲਾਕਾਰ ਬੱਚਿਆਂ ਨੂੰ ਰੰਗਮੰਚ ਤੇ ਡਾਂਸ ਦੇ ਗੁਰ ਸਿਖਾਉਣਗੇ।ਇਸ ਵਰਕਸ਼ਾਪ ਵਿੱਚ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ।ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਟੇਲਰ ਰੋਡ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲੈਣ ਲਈ ਗੋਬਿੰਦ ਮੈਨੇਜ਼ਰ ਵਿਰਸਾ ਵਿਹਾਰ ਨਾਲ ਫੋਨ ਨੰ: 7717333080 ‘ਤੇ ਸੰਪਰਕ ਜੀਤਾ ਜਾ ਸਕਦਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media