Friday, May 1, 2026

ਅੰਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮ. ਕੰਪਨੀ ਲਈ ਢੁੱਕਵੇਂ ‘ਲੋਗੋ ਡਿਜਾਇਨ’ ਲਈ ਨਗਦ ਇਨਾਮਾਂ ਦਾ ਐਲਾਨ

ਐਂਟਰੀ ਦੀ ਆਖਰੀ ਮਿਤੀ 31 ਮਈ 2023

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਤੇ ਵਿਸ਼ਵ ਬੈਂਕ ਦੇ ਫੰਡਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਨਹਿਰੀ ਪਾਣੀ ਟਰੀਟਮੈਟ ਪਲਾਟ ਰਾਹੀਂ ਟਰੀਟ ਕਰਕੇ ਮੁਹੱਈਆ ਕਰਵਾਉਣ ਲਈ ਅਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮ. ਕੰਪਨੀ ਦਾ ਗਠਨ ਕੀਤਾ ਗਿਆ ਹੈ।ਜਿਸ ਦੇ ‘ਲੋਗੋ ਡਿਜਾਇਨ’ ਲਈ ਪਬਲਿਕ ਨੋਟਿਸ ਦਿੱਤੇ ਗਏ ਹਨ।ਸ਼ਹਿਰ ਦੀਆਂ ਪ੍ਰਮੁੱਖ ਥਾਵਾਂ, ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀ ਦੇ ਸਾਹਮਣੇ ਇਸ ਸੰਬੰਧੀ ਫਲੈਕਸਾਂ ਲਗਾਈਆਂ ਗਈਆਂ ਹਨ ।
ਕੰਪਨੀ ਦੇ ਐਮ.ਡੀ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਕਿਹਾ ਕਿ ‘ਲੋਗੋ ਡਿਜਾਇਨ’ ਦੇ ਇਸ ਮੁਕਾਬਲੇ ਵਿੱਚ ਸ਼ਹਿਰ ਦਾ ਕੋਈ ਵੀ ਵਿਅਕਤੀ, ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਇਸ ਸੰਬੰਧੀ ਐਂਟਰੀ ਨਗਰ ਨਿਗਮ ਅੰਮ੍ਰਿਤਸਰ ਦੀ ਸਰਕਾਰੀ ਵੈਬਸਾਇਟ ‘ਤੇ ਅਪਲੋਡ ਕੀਤੀ ਜਾ ਸਕਦੀ ਹੈ।ਸਬੰਧਤ ਪ੍ਰਤੀਯੋਗੀ ਆਪਣੇ ਡਿਜ਼ਾਇਨ ਨਗਰ ਨਿਗਮ ਅੰਮ੍ਰਿਤਸਰ ਦੀ ਅਧਿਕਾਰਤ ਈ-ਮੇਲ„ਚਮਚੳਸਰ੍ਪੁਨਜੳਬ.ਗੋਵ.ਨਿ ‘ਤੇ ਅਤੇ ਦਫ਼ਤਰ ਇੰਚਾਰਜ਼ ਵਾਟਰ ਸਪਲਾਈ ਵਿਭਾਗ ਨਗਰ ਨਿਗਮ ਰਣਜੀਤ ਐਵੀਨਿਊ ਵਿਖੇ ਮਿਤੀ 31-05-2023 ਤੱਕ ਭੇਜ ਸਕਦੇ ਹਨ।ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲੇ ਤਿੰਨ ਜੇਤੂਆਂ ਨੂੰ 20,000/- 10,000/- ਅਤੇ 5,000/- ਰੁਪਏ ਦੇ ਲੜੀਵਾਰ ਨਗਦ ਇਨਾਮ ਦਿੱਤੇ ਜਾਣਗੇ।ਇਸ ਤੋਂ ਇਲਾਵਾ 25 ਪ੍ਰਤੀਯੋਗੀਆਂ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਪ੍ਰੰਸਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਤਮਾਮ ਸ਼ਹਿਰ ਨਿਵਾਸੀਆਂ ਅਪੀਲ ਕੀਤੀ ਕਿ ਇਸ ਪ੍ਰਤੀਯੋਗਤਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …