ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਸਕੂਲ ਆਫ਼
ਐਮੀਨੈਂਸ ਮਾਲ ਰੋਡ ਦੇ ਨੌਵੀਂ ਜਮਾਤ ਦੀਆਂ 28 ਵਿਦਿਆਰਥਣਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਕਰਵਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਮੋਹਿੰਦਰ ਸਿੰਘ ਬੇਦੀ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮਿਤਸਰ ਬਲਰਾਜ ਸਿੰਘ ਢਿੱਲੋਂ, ਜ਼ਿਲ੍ਹਾ ਕੋਰਆਰਡੀਨੇਟਰ ਕੈਰੀਅਰ ਗਾਇਡੇਂਸ ਜਸਬੀਰ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀਮਤੀ ਪਰਵੀਨ ਪੁਰੀ ਹਾਜ਼ਰ ਸਨ।ਵਿਦਿਆਰਥਣਾਂ ਨੂੰ ਬੋਟੈਨਿਕਲ ਗਾਰਡਨ ਵਿਖੇ ਫਲੋਰਾ ਦੀ ਵਿਆਖਿਆ ਅਤੇ ਰਿਸਰਚ, ਅਸੀਨਾ ਫਟੀਡਾ ਨਾਮਕ ਗੰਡੋਏ ਦੀ ਨਵੀਂ ਪ੍ਰਜਾਤੀ ਨਾਲ ਵਰਮੀ-ਕਮਪੋਸਟਿੰਗ, ਗ੍ਰੀਨ ਹਾਊਸ, ਸਕਰੀਨ ਹਾਊਸ, ਮੌਸ ਹਾਊਸ, ਫਰਨ ਹਾਊਸ, ਕੰਜ਼ਰਵੇਟਰੀ ਆਦਿ ਦਿਖਾਏ ਗਏ।
ਯੂਨੀਵਰਸਿਟੀ ਡੀਨ ਸਟੂਡੈਂਟ ਵੈਲਫੇਅਰ ਮੋਹਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨੂੰ ਨਾਮੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਉੱਚ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਢਿਲੋਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਵਿਚ ਹੋਰ ਰੁਚੀ ਪੈਦਾ ਕਰਕੇ ਪੂਰੀ ਲਗਨ ਨਾਲ ਪੜਣ ਲਈ ਕਿਹਾ।
ਪ੍ਰਿੰਸੀਪਲ ਮਨਦੀਪ ਕੌਰ ਨੇ ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਪਰਮਜੀਤ ਕੌਰ ਅਤੇ ਸ੍ਰੀਮਤੀ ਨਿਤੀ ਧਵਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਸੁੱਰਿਆ ਅਤੇ ਨਿਯਮਾਂ ਤਹਿਤ ਵਿਦਿਆਰਥਣਾਂ ਨੰੁ ਵਿੱਦਿਅਕ ਦੌਰਾ ਕਰਵਾਇਆ।
Check Also
ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ 800 ਰੁੱਖ ਲਗਾਏ ਜਾਣਗੇ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media