ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਸਰਦਾਰ ਹਾਕਮ ਬਖਤੜੀ ਵਾਲਾ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੀਆਂ
ਨੀਤੀਆਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਦਾ ਜਨ ਜਨ ਤੱਕ ਪ੍ਰਚਾਰ ਕਰ ਰਹੇ ਹਨ।ਹਾਕਮ ਬਖਤੜੀ ਵਾਲਾ ਦੀ ਇਸ ਮੁਹਿੰਮ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਦੁਬਾਰਾ ਪਾਰਟੀ ਦੀ ਪ੍ਰਦਸ਼ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਉਨਾਂ ਦੇ ਕਾਰਜ਼ਕਾਰਨੀ ਮੈਂਬਰ ਬਣਨ ‘ਤੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਇਸੇ ਦੌਰਾਨ ਹਾਕਮ ਬਖਤੜੀਵਾਲਾ ਨੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਣਨ ਤੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਸੇਵਕ ਸਿੰਘ ਕਮਾਲਪੁਰ, ਗੁਰਲਾਲ ਸਿੰਘ, ਸੇਵਕ ਸਟੂਡੀਓ, ਜੱਸੀ ਘਰਾਚੋਂ, ਸੰਮੀ ਲੋਹਾਖੇੜਾ, ਜੱਗੀ ਸਰਪੰਚ ਧੂਰੀ, ਲਖਵਿੰਦਰ ਲੱਖਾ, ਹਲਕਾ ਇੰਚਾਰਜ਼ ਦਿੜਬਾ ਤਰਸੇਮ ਸਿੰਗਲਾ ਆਦਿ ਨੇ ਵੀ ਹਾਕਮ ਸਿੰਘ ਬਖਤੜੀਵਾਲਾ ਨੂੰ ਪਾਰਟੀ ਦੀ ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਬਣਨ ‘ਤੇ ਵਧਾਈ ਦਿੱਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media