Sunday, July 12, 2026

ਸੂਬਾ ਸਰਕਾਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਵਿੱਚ ਸੋਧਾਂ ਹੋਣ- ਪ੍ਰੋ: ਚੰਦੂਮਾਜਰਾ

Prem Singh Chandumajraਨਵੀਂ ਦਿੱਲੀ, 20 ਦਸੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਆਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੂਬਾ ਸਰਕਾਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਵਿੱਚ ਸੋਧਾਂ ਕੀਤੇ ਜਾਣ ਦੀ ਮੰਗ ਕੀਤੀ ਹੈ।  ਕੱਲ੍ਹ ਸ਼ਾਮ ਲੋਕ ਸਭਾ ਵਿੱਚ ਪੰਜਾਬ ਸਮੇਤ ਬਾਕੀ ਪ੍ਰਦੇਸ਼ਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਅਵਾਜ਼ ਬੁਲੰਦ ਕਰਦਿਆਂ ਪ੍ਰੋ. ਚੰਦੂਮਾਜਰੇ ਨੇ ਕਿਹਾ ਕਿ ਕੇਂਦਰ ਵੱਲੋਂ ਠੋਸੀਆਂ ਸਕੀਮਾਂ ਦੇ ਲਾਗੂ ਕਰਨ ਲਈ ਲਾਈਆਂ ਸ਼ਰਤਾਂ ਬਹੁਤ ਸਾਰੇ ਪ੍ਰਦੇਸ਼ਾਂ ਦੇ ਮੁਆਫਕ ਨਹੀਂ। ਇਸ ਕਰਕੇ ਸਕੀਮਾਂ ਦਾ ਲਾਭ ਪ੍ਰਦੇਸ਼ ਨਹੀਂ ਉਠਾ ਸਕਦੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੀ ਸ਼ਰਤ ‘ਤੇ ਇਕ ਪਿੰਡ ਤੋਂ ਦੂਸਰੇ ਪਿੰਡ ਨੂੰ ਸੜਕ ਨਾ ਲੱਗੀ ਹੋਵੇ, ਪੰਜਾਬ ਦੇ ਇਸ ਲਈ ਮੁਆਫਕ ਨਹੀਂ ਕਿਉਂਕਿ ਪੰਜਾਬ ਵਿੱਚ ਤਾਂ 1966 ਤੋਂ ਹੀ ਸਾਰੇ ਪਿੰਡ ਸੜਕਾਂ ਨਾਲ ਜੁੜੇ ਹੋਏ ਹਨ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸੇ ਤਰ੍ਹਾਂ ਸੜਕਾਂ ਦੀ ਚੌੜਾਈ ਦੀ ਸ਼ਰਤ ਵੀ 33 ਫੁੱਟ ਦੀ ਥਾਂ 22 ਫੁੱਟ ਦੀ ਹੋਣੀ ਚਾਹੀਦੀ ਹੈ। ਪਿੰਡ ਦੀ ਆਬਾਦੀ ਦੀ ਸ਼ਰਤ ਪਹਾੜੀ ਖੇਤਰ ਵਾਂਗ 250 ਫੁੱਟ ਦੀ ਹੀ ਹੋਵੇ, 500 ਦੀ ਥਾਂ। ਅਲੱਗ ਇਸੇ ਤਰ੍ਹਾਂ ਅਲੱਗ-ਅਲੱਗ ਪ੍ਰਦੇਸ਼ਾਂ ਦੇ ਟਾਰਗਿਟ ਰਾਜਸੀ ਤਰਜੀਹਾਂ ਦੀ ਥਾਂ ਅਨਾਜ ਦੀ ਪੈਦਾਵਾਰ ਜਾਂ ਡੀਜ਼ਲ ਬਲਣ ਨੂੰ ਅਧਾਰ ਬਣਾ ਕੇ ਰੱਖਿਆ ਜਾਵੇ। ਉਹਨਾਂ ਆਸ ਪ੍ਰਗਟਾਈ ਕਿ ਨਵੀਂ ਸਰਕਾਰ ਨਵੀਆਂ ਸੋਧਾਂ ਨਾਲ ਇਹ ਸਕੀਮਾਂ ਲੈ ਕੇ ਆਵੇਗੀ। ਕੇਂਦਰੀ ਮੰਤਰੀ ਚੌਧਰੀ ਵਰਿੰਦਰ ਸਿੰਘ ਨੇ ਵੀ ਇਹਨਾਂ ਸੁਝਾਵਾਂ ਦਾ ਸਮਰਥਨ ਕੀਤਾ ਅਤੇ ਵਿਚਾਰਨ ਲਈ ਵਿਸ਼ਵਾਸ ਦੁਆਇਆ।

ਕੇਂਦਰ ਮਨੋਰੇਗਾ ਦੇ ਪੈਸੇ ਤੁਰੰਤ ਪੰਜਾਬ ਨੂੰ ਦੇਵੇ : ਪ੍ਰੋ. ਚੰਦੂਮਾਜਰਾ

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਰੇਗਾ ਦੇ ਪੈਸੇ ਪੰਜਾਬ ਨੂੰ ਤੁਰਤ ਦਿੱਤੇ ਜਾਣ ਜਿਨ੍ਹਾਂ ਵਿਚ ਪੰਜਾਬ ਦਾ ਕਰੋੜਾਂ ਰੁਪਏ ਬਕਾਇਆ ਵੀ ਸ਼ਾਮਿਲ ਹੈ।
ਕੱਲ੍ਹ ਸ਼ਾਮ ਇਥੇ ਲੋਕ ਸਭਾ ਅੰਦਰ ਮਨਰੇਗਾ ਨੂੰ ਸੀਮਤ ਕਰਕੇ ਤੇ ਇਸ ਨੂੰ ਘਟਾਉਣ ‘ਤੇ ਸ਼ੰਕਾ ਪ੍ਰਗਟ ਕਰਨ ‘ਤੇ ਹੋਈ ਬਹਿਸ ਵਿੱਚ ਹਿੱਸਾ ਲੈਂਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਸਕੀਮ ਵਿਚ ਕਮੀਆਂ ਦੂਰ ਕਰਕੇ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਧਾਰ ਤੋਂ ਪਹਿਲਾਂ ਪਿਛਲੇ ਬਕਾਏ ਜ਼ਰੂਰ ਜਾਰੀ ਹੋਣ ਤਾਂ ਕਿ ਪੰਜਾਬ ਦਾ ਪੰਜ ਕਰੋੜ ਰੁਪਏ ਤੋਂ ਵੀ ਵੱਧ ਬਕਾਇਆ ਤੁਰਤ ਜਾਰੀ ਹੋ ਸਕੇ।
ਪ੍ਰੋ. ਚੰਦੂਮਾਜਰਾ ਨੇ ਸੁਝਾਅ ਦਿੱਤਾ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 200 ਰੁਪਏ ਬਹੁਤ ਨਿਗੂਣੀ ਜੇਹੀ ਰਕਮ ਹੈ, ਜਿਸ ਨੂੰ ਵਧਾ ਕੇ 300 ਰੁਪਏ ਕੀਤਾ ਜਾਵੇ। ਲੇਬਰ ਅਤੇ ਮਟੀਰੀਅਲ ਦੀ ਰੇਸ਼ੋ ਕੰਮ ਅਨੁਸਾਰ ਹੋਵੇ। ਬਿਲਡਿੰਗ ਲਈ ਮਟੀਰੀਅਲ 60 ਤੇ ਲੇਬਰ 40 ਹੋਵੇ ਜਦ ਕਿ ਛੱਪੜ ਖੁਦਾਈ ਲਈ ਲੇਬਰ 60 ਤੇ ਮਟੀਰੀਅਲ 40 ਹੋਵੇ।
ਉਨ੍ਹਾਂ ਕਿਹਾ ਕਿ ਏਸੇ ਤਰ੍ਹਾਂ ਘੇਰਾ ਵਧਾਇਆ ਜਾਵੇ। ਕੇਵਲ ਆਂਗਨਵਾੜੀ ਕੇਂਦਰ ਤੇ ਨਰੇਗਾ ਭਵਨਾਂ ਦੀ ਉਸਾਰੀ ਤੱਕ ਸੀਮਤ ਨਾ ਕਰਕੇ ਕਮਿਊਨਿਟੀ ਸੈਂਟਰ, ਸਕੂਲ ਤੇ ਹਸਪਤਾਲਾਂ ਦੀਆਂ ਇਮਾਰਤਾਂ ਹੋਣ।
ਪ੍ਰੋ. ਚੰਦੂਮਾਜਰਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਲਾਂਟੇਸ਼ਨ ਛੋਟੇ ਕਿਸਾਨਾਂ ਦੀ ਥਾਂ ਵੱਡੇ ਕਿਸਾਨਾਂ ਦੇ ਖੇਤਾਂ ਵਿੱਚ ਹੋਵੇ। ਸਬਜੀਆਂ ਤੇ ਫਲਾਂ ਦੀ ਖੇਤੀ ਛੋਟੇ ਕਿਸਾਨਾਂ ਦੇ ਖੇਤਾਂ ਵਿੱਚ ਹੋਵੇ। ਛੋਟੇ ਕਿਸਾਨ ਪਲਾਂਟੇਸ਼ਨ ਵਿਚ ਰੁਚੀ ਨਹੀਂ ਰੱਖਦੇ। ਨਿਗਰਾਨੀ ਜ਼ਿਲਾ ਪ੍ਰੀਸ਼ਦਾਂ ਕੋਲ ਹੋਵੇ ਜੋ ਲੋਕਾਂ ਦੀਆਂ ਚੁਣੀਆਂ ਸੰਸਥਾਵਾਂ ਹਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …

Leave a Reply