Monday, October 5, 2026

ਪੈਨਸ਼ਨ ਲਗਵਾਉਣ ਲਈ ਦਿਵਿਆਂਗ ਮਹਿਲਾ ਨੂੰ ਸੇਵਾ ਕੇਂਦਰ ਲੈ ਕੇ ਗਏ ਪੀ.ਏ ਮਨਿੰਦਰਪਾਲ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜ਼ਰ ਦੇ ਪੀ.ਏ ਮਨਿੰਦਰਪਾਲ ਸਿੰਘ ਅੱਜ ਮੰਗਲਵਾਰ ਨੂੰ ਇਕ ਦਿਵਿਆਂਗ ਇਸਤਰੀ ਦੀ ਪੈਨਸ਼ਨ ਅਪਲਾਈ ਕਰਵਾਉਣ ਲਈ ਉਸ ਨੂੰ ਘਰ ਤੋਂ ਆਪਣੀ ਕਾਰ ਵਿੱਚ ਸੇਵਾ ਕੇਂਦਰ ਤੱਕ ਪਹੁੰਚੇ।ਇਥੇ ਪੈਨਸ਼ਨ ਅਪਲਾਈ ਕਰਨ ਉਪਰੰਤ ਉਨਾਂ ਕਿਹਾ ਕਿ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਸਦਕਾ ਦੇਸ਼ ਦੀ ਰਾਜਨੀਤੀ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਇਆ ਹੈ।ਇਸੇ ਸੋਚ ਨੂੰ ਹੀ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰ ਅੱਗੇ ਵਧਾ ਰਹੇ ਹਨ।ਉਨ੍ਹਾਂ ਕਿਹਾ ਕਿ ਮੰਤਰੀ ਇੰਦਰਬੀਰ ਨਿੱਜ਼ਰ ਦੀ ਨੇਕ ਅਤੇ ਸਮਾਜ ਸੇਵੀ ਭਾਵਨਾ ਵਾਲੀ ਸੋਚ ਸਦਕਾ ਹੀ ਪਾਰਟੀ ਦੇ ਵਲੰਟੀਅਰ ਸੱਚੀ ਭਾਵਨਾ ਨਾਲ ਕੰਮ ਕਰ ਰਹੇ ਹਨ। ਸਥਾਨਕ ਕੋਟ ਮਿੱਤ ਸਿੰਘ ਵਿਖੇ ਪਾਰਟੀ ਵਲੰਟੀਅਰ ਨਿਰਮਲ ਕੌਰ ਤੋਂ ਪਤਾ ਲੱਗਾ ਸੀ ਕਿ ਕਿ ਇੱਕ ਦਿਵਿਆਂਗ ਇਸਤਰੀ ਦੀ ਅਜੇ ਤੱਕ ਪੈਨਸ਼ਨ ਨਹੀਂ ਲੱਗੀ।ਇਸ ਲਈ ਉਹ ਖੁੱਦ ਤੇ ਸੀਨੀਅਰ ਆਗੂ ਵਰਪਾਲ ਸਿੰਘ ਬੱਬਰ ਮੌਕੇ ‘ਤੇ ਪਹੁੰਚੇ ਅਤੇ ਉਕਤ ਮਹਿਲਾ ਨੂੰ ਸੇਵਾ ਕੇਂਦਰ ਤੱਕ ਲੇ ਕੇ ਗਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …