ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਅਧੀਨ ਸਥਾਨਕ ਮਜੀਠਾ ਰੋਡ ਚੱਲ
ਰਹੀ ਸੰਸਥਾ ਸਹਿਯੋਗ (ਹਾਫ ਵੇਅ ਹੋਮ) ਵਿਖੇ 12 ਮਈ 2022 ਤੋਂ ਰਹਿ ਰਹੀ 27 ਸਾਲਾ ਸਹਿਵਾਸਣ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੋਂਪਿਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸੰਸਥਾ ਇੰਚਾਰਜ਼ ਵਲੋਂ ਆਧਾਰ ਕਾਰਡ ਬਣਾਉਣ ਸਮੇਂ ਇਸ ਦੇ ਘਰ ਦਾ ਪਤਾ ਚੱਲਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਖੁਦ ਖਾਸ ਨਾਲ ਸਬੰਧਤ ਹੈ।ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਵਲੋਂ ਸਖੀ ਵਨ ਸਟਾਪ ਸੈਂਟਰ ਦੇ ਇੰਚਾਰਜ਼ ਦੇ ਸਹਿਯੋਗ ਨਾਲ ਇਸ ਸਹਿਵਾਸਣ ਦਾ ਐਡਰੈਸ ਵੈਰੀਫਾਈ ਕਰਵਾਇਆ ਗਿਆ।ਜਿਸ ਉਪਰੰਤ ਸੁਪਰਡੈਂਟ ਹੋਮ ਵਲੋਂ ਸਹਿਵਾਸਣ ਦੇ ਪਰਿਵਾਰਿਕ ਮੈਂਬਰਾਂ ਨਾਲ ਤਾਲਮੇਲ ਕੀਤਾ ਗਿਆ, ਤਾਂ ਪਤਾ ਲੱਗਾ ਕਿ ਉਹ ਇਸ ਸਹਿਵਾਸਣ ਨੂੰ ਘਰ ਲਿਜਾਣ ਦੇ ਇਛੁੱਕ ਹਨ।ਇਸ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਹੋਮ ਦੁਆਰਾ ਸਹਿਵਾਸਣ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media