ਸੰਗਰੂਰ, 25 ਮਈ (ਜਗਸੀਰ ਲੌਂਗੋਵਾਲ) – ਸਥਾਨਕ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਦੋ ਵਿਦਿਆਰਥੀਆਂ ਐਸਵਿਨ ਸਿੰਘ
ਪੁੱਤਰ ਜਗਸੀਰ ਸਿੰਘ ਕਲਾਸ ਅੱਠਵੀਂ, ਸੁੰਦਰਵੀਰ ਕੌਰ ਪੁੱਤਰੀ ਪਾਲ ਸਿੰਘ ਅੱਠਵੀਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕਾਲਰਸ਼ਿਪ ‘ਚ 1100-1100 ਰੁਪਏ ਦੀ ਨਕਦ ਰਾਸ਼ੀ ਹਾਸਲ ਕੀਤੀ ਹੈ।62% ਤੋਂ ਵੱਧ 6 ਬੱਚਿਆਂ ਜੈਸਮੀਨ ਕੌਰ, ਅਭੀਜੋਤ ਸਿੰਘ, ਰਮਨਦੀਪ ਕੌਰ, ਹਰਦੀਪ ਕੌਰ, ਦਿਲਬਾਗ ਸਿੰਘ, ਮਹਿਕਪ੍ਰੀਤ ਕੌਰ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ।ਇਸ ਇਮਤਿਹਾਨ ਵਿੱਚੋਂ 28 ਬੱਚੇ ਪਾਸ ਹੋਏ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ।ਪ੍ਰਿੰਸੀਪਲ ਜਗਸੀਰ ਸਿੰਘ ਨੇ ਆਖਿਆ ਕਿ ਇਸ ਦਾ ਸਿਹਰਾ ਗੁਰਮਤਿ ਅਧਿਆਪਕਾ ਮੈਡਮ ਚਰਨਜੀਤ ਕੌਰ ਨੂੰ ਜਾਂਦਾ ਹੈ, ਜੋ ਪੇਪਰ ਦੀ ਤਿਆਰੀ ਕਰਵਾਉਂਦੇ ਹਨ।ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚੇ।ਉਹਨਾਂ ਨਾਲ ਬਲਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਲੌਂਗੋਵਾਲ, ਰਾਜ ਸਿੰਘ ਝਾੜੋਂ ਵੀ ਹਾਜਰ ਸਨ।ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media