ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਵਿੱਚ ਲੋਕ ਹਿੱਤ ਲਈ ਕੰਮ ਕਰਨ ਦੀ ਮਨਸ਼ੇ ਨਾਲ ਸੱਤਾ ਵਿੱਚ ਆਈ ਸੀ ਅਤੇ
ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਕਰਨ ਲਈ ਵਚਨਬੱਧ ਹੈ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ 1500 ਰੁਪਏ ਪ੍ਰਤੀ ਮਹੀਨਾ ਕੁੱਲ 2 ਲੱਖ 48 ਹਜ਼ਾਰ 622 ਲਾਭਪਾਤਰੀ ਜਿਸ ਦੀ ਕੁੱਲ ਰਾਸ਼ੀ 37,29,33,000/- ਰੁਪਏ ਦੀ ਅਦਾਇਗੀ ਮਹੀਨਾ ਅਪ੍ਰੈਲ ਦੌਰਾਨ ਕੀਤੀ ਗਈ ਹੈ।ਵਿਭਾਗ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋੜਵੰਦ ਵਿਅਕਤੀ ਨੇੜੇ ਦੇ ਸੁਵਿਧਾ ਕੇਂਦਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਦਫਤਰਾਂ ਰਾਹੀਂ ਜਾਂ ਖੁਦ ਵੀ ਈ.ਸੇਵਾ ਪੋਰਟਲ ਰਾਹੀ ਇਹਨਾ ਸਕੀਮ ਦਾ ਲਾਭ ਲੈ ਸਕਦੇ ਹਨ।
ਸ੍ਰੀ ਤਲਵਾੜ ਨੇ ਕਿਹਾ ਕਿ ਵਿਭਾਗ ਵੱਲੋਂ ਵਿੱਤੀ ਸਹਾਇਤਾ ਸਕੀਮਾਂ ਅਧੀਨ 4 ਸਕੀਮਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਲਈ ਮਰਦ ਦੀ ਉਮਰ ਘੱਟੋ ਘੱਟ 65 ਸਾਲ ਅਤੇ ਇਸਤਰੀਆਂ ਲਈ 58 ਸਾਲ ਹੋਣੀ ਚਾਹੀਦੀ ਹੈ। ਬੁਢਾਪਾ ਪੈਨਸ਼ਨ ਪੇਂਡੂ ਖੇਤਰ ਲਈ ਜ਼ਮੀਨ ਦੀ ਹੱਦ ਪਤੀ ਪਤਨੀ ਦੋਹਾਂ ਦੇ ਨਾਮ ‘ਤੇ ਢਾਈ ਏਕੜ ਨਹਿਰੀ/5 ਏਕੜ ਬਰਾਨੀ ਤੋ ਵੱਧ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਹਾ ਕਿ ਬੁਢਾਪਾ ਪੈਨਸ਼ਨ ਸ਼ਹਿਰੀ ਖੇਤਰ ਲਈ ਰਿਹਾਇਸ਼ੀ ਮਕਾਨ 200 ਵਰਗ ਮੀਟਰ ਤੋ ਜ਼ਿਆਦਾ ਅਤੇ ਬੁਢਾਪਾ ਪੈਨਸ਼ਨ ਲਈ ਸਾਰੇ ਵਸੀਲਿਆ ਤੋਂ ਹੋਣ ਵਾਲੀ ਆਮਦਨ 60000/- ਸਲਾਨਾ ਤੋ ਵੱਧ ਨਹੀ ਹੋਣੀ ਚਾਹੀਦੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਾਭਪਾਤਰੀ ਦੀ ਕੁੱਲ ਗਿਣਤੀ 1 ਲੱਖ 68 ਹਜਾਰ 638 ਹੈ।
ਸ੍ਰੀ ਤਲਵਾੜ ਨੇ ਕਿਹਾ ਕਿ ਵਿਧਵਾ ਪੈਨਸ਼ਨ ਲਈ ਉਮਰ ਸੀਮਾਂ 58 ਸਾਲ ਤੋ ਘੱਟ ਹੋਵੇ ਜਾਂ 58 ਸਾਲ ਦੀ ਉਮਰ ਤੋ ਘੱਟ ਕੋਈ ਇਸਤਰੀ ਜੋ ਆਪਣੇ ਪਤੀ ਦੇ ਘਰ ਤੋਂ ਲਗਾਤਾਰ ਗੈਰ-ਹਾਜ਼ਰੀ, ਪਤੀ ਦੀ ਸਰੀਰਕ ਜਾਂ ਮਾਨਸਿਕ ਅਸਮਰਥਾ ਕਾਰਨ ਜਾਂ ਕਿਸੇ ਹੋਰ ਕਾਰਨਾ ਕਰਕੇ ਪਤੀ ਦੀ ਜਾਇਦਾਦ ਤੋਂ ਵਾਂਝੀ ਰਹਿ ਗਈ ਹੋਵੇ ਅਤੇ 30 ਸਾਲ ਜਾਂ ਇਸ ਤੋ ਵੱਧ ਉਮਰ ਦੀ ਅਣ-ਵਿਆਹੀ ਜਾਂ ਨਿਆਸਰਿਤ ਇਸਤਰੀ ਵਿੱਤੀ ਸਹਾਇਤਾ ਲੈਣ ਦੀ ਹੱਕਦਾਰ ਹੈ।ਉਸ ਇਸਤਰੀ ਦੀ ਆਪਣੀ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋ ਵੱਧ ਨਾ ਹੋਵੇ।ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 47331 ਵਿਧਵਾ ਪੈਨਸ਼ਨ ਦੇ ਲਾਭਪਾਤਰੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਰਿਤ ਬੱਚਿਆ ਦੀ ਉਮਰ 21 ਸਾਲ ਤੋ ਘੱਟ ਅਜਿਹੇ ਬੱਚੇ, ਜਿਹਨਾ ਦੇ ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਜਾਂ ਘਰ ਤੋ ਲਗਾਤਾਰ ਮਾਤਾ ਪਿਤਾ ਦੀ ਗੈਰ ਹਾਜਰੀ ਜਾਂ ਉਨ੍ਹਾ ਦੀ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਦੇਖ ਭਾਲ ਤੋ ਵੰਚਿਤ ਹੋ ਗਏ ਹੋਣ, ਇਸ ਸਕੀਮ ਅਧੀਨ ਮਾਲੀ ਸਹਾਇਤਾ ਲੈਣ ਦੇ ਹੱਕਦਾਰ ਹੋਣਗੇ।ਉਨ੍ਹਾਂ ਨੇ ਦੱਸਿਆ ਕਿ ਮਾਲੀ ਸਹਾਇਤਾ ਲਈ ਮਾਤਾ/ਪਿਤਾ ਜਾਂ ਗਾਰਡੀਅਨ ਵਲੋਂ ਪੈਨਸ਼ਨ ਦਾ ਫਾਰਮ ਭਰਿਆ ਜਾਵੇਗਾ।ਜਿਸ ਤਹਿਤ ਮਾਤਾ ਪਿਤਾ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਤੋ ਵੱਧ ਨਹੀ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 14876 ਆਸ਼ਰਿਤ ਲਾਭਪਾਤਰੀ ਹਨ।
ਅਪੰਗ ਪੈਨਸ਼ਨ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 17777 ਅਪੰਗ ਪੈਨਸ਼ਨ ਲਾਭਪਾਤਰੀ ਹਨ ਅਤੇ ਅਪੰਗ ਪੈਨਸ਼ਨ ਲਈ 50 ਫ਼ੀਸਦੀ ਜਾਂ ਇਸ ਤੋ ਵੱਧ ਅਪੰਗਤਾ ਵਾਲੇ ਵਿਆਕਤੀ ਨੂੰ ਮਾਲੀ ਸਹਾਇਤਾ ਦਿੱਤੀ ਜਾਦੀ ਹੈ।ਬਿਨੈਕਾਰ ਦੀ ਆਪਣੀ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋਂ ਵੱਧ ਨਹੀ ਹੋਣੀ ਚਾਹੀਦੀ।ਇਸ ਤੋਂ ਇਲਾਵਾ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਦੀਆਂ ਸਕੀਮਾਂ ਲਈ ਹੈਲਪ-ਲਾਈਨ ਨੰਬਰ 0183-2571934 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media