Tuesday, September 29, 2026

ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਖੂਨਦਾਨ ਕੈਂਪ 29 ਮਈ ਨੂੰ

ਸੰਗਰੂਰ, 26 ਮਈ ( ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ 29 ਮਈ ਨੂੰ ਪੀ.ਜੀ.ਆਈ.ਐਮ.ਅਈ.ਆਰ ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਲਗਾਏ ਜਾ ਰਹੇ ਬਲੱਡ ਡੋਨੇਸ਼ਨ ਕੈਂਪ ਦਾ ਪੋਸਟਰ ਡਾ. ਸ਼ਰੁਤੀ ਸ਼ਰਮਾ (ਅਸਿਸਟੈਂਟ ਪ੍ਰੋਫੈਸਰ) ਇੰਚਾਰਜ਼, ਡਾ. ਗੀਤਿਕਾ (ਅਸਿਸਟੈਂਟ ਪ੍ਰੋਫੈਸਰ) ਡਾ. ਗੁਰਪ੍ਰੀਤ ਕੌਰ ਪੀ.ਜੀ.ਆਈ.ਐਮ.ਈ.ਆਰ ਸੈਟੇਲਾਈਟ ਸੈਂਟਰ ਘਾਬਦਾਂ, ਗੁਰਿੰਦਰਜੀਤ ਸਿੰਘ ਜਬੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ, ਸੁਖਵਿੰਦਰ ਸਿੰਘ ਚੇਅਰਮੈਨ ਲਾਈਫ ਗਾਰਡ ਇੰਸਟੀਚਿਊਟ, ਸ਼ਿਵ ਆਰੀਆ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ, ਤਨੁਜਾ ਸ੍ਰੀਵਾਸਤਵਾ ਪ੍ਰਿੰਸੀਪਲ ਅਤੇ ਪਰਮਜੀਤ ਕੌਰ ਪ੍ਰਿੰਸੀਪਲ ਵਲੋਂ ਰਲੀਜ਼ ਕੀਤਾ ਗਿਆ।ਡਾ. ਸ਼ਰੁਤੀ ਨੇ ਕਿਹਾ ਕਿ ਪੀ.ਜੀ.ਆਈ.ਐਮ.ਈ.ਆਰ ਸੈਟੇਲਾਈਟ ਸੈਂਟਰ ਘਾਬਦਾਂ ਵਿਖੇ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਇਸ ਨੇਕ ਕੰਮ ਲਈ ਸਾਡੀ ਸਾਰੀ ਟੀਮ ਵਲੋਂ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਆਪਣੀ ਸਵੈਇੱਛਿਆ ਨਾਲ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾ ਸਕਦਾ ਹੈ।
ਵਿਸ਼ੇਸ਼ ਕਰਕੇ ਚੰਡੀਗੜ੍ਹ ਪੀ.ਜੀ.ਆਈ ਦੇ ਸੀਨੀਅਰ ਡਾ. ਵਿਪਿਨ ਕੋਸ਼ਲ ਪੀ.ਜੀ.ਆਈ ਚੰਡੀਗੜ੍ਹ ਅਤੇ ਡਾ. ਅਸ਼ੋਕ ਕੁਮਾਰ ਨੋਡਲ ਅਫਸਰ ਪੀ.ਜੀ.ਆਈ ਐਮ.ਈ.ਆਰ ਸੈਟੇਲਾਈਟ ਸੈਂਟਰ ਘਾਬਦਾਂ ਨੇ ਸਹਾਰਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਆਪਣੇ ਅਤੇ ਆਪਣੇ ਸੈਂਟਰ ਦੀ ਪੂਰੀ ਟੀਮ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਕੈਂਪ ਵਿੱਚ ਪੀ.ਜੀ.ਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੇ ਡਾ. ਸੰਗੀਤਾ, ਡਾ. ਹਰਿਕਿਸ਼ਨ ਧਵਨ, ਡਾ. ਸੁਚੇਤ ਸਚਦੇਵ, ਅਸਿਸਟੈਂਟ ਪ੍ਰੋਫੈਸਰ ਸਾਹਿਬਾਨਾਂ ਦੀ ਦੇਖ-ਰੇਖ ਵਿੱਚ ਕੈਂਪ ਲੱਗੇਗਾ।ਪੋਸਟਰ ਰਲੀਜ਼ ਮੌਕੇ ਸਹਾਰਾ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਉਡਾਰੀ ਅਤੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ, ਹਰਿੰਦਰ ਸਿੰਘ ਪ੍ਰਿੰਸੀਪਲ ਲਾਈਫ ਗਾਰਡ ਇੰਸਟੀਚਿਊਟ, ਜਨ ਸੇਵਾ ਅਭਿਆਨ ਦੇ ਡਾਇਰੈਕਟਰ ਨਰਿੰਦਰ ਸਿੰਘ ਬੱਬੂ, ਹੈਰੀਟੇਜ਼ ਐਂਡ ਕਲਚਰ ਵਿੰਗ ਦੇ ਡਾਇਰੈਕਟਰ ਡਾ. ਮੀਨੂੰ ਤੰਵਰ, ਮੁੱਖ ਸਲਾਹਕਾਰ ਲੇਡੀਜ਼ ਵਿੰਗ ਹਰਪ੍ਰੀਤ ਕੌਰ, ਆਰਤੀ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਜੀਵਨ ਕੁਮਾਰ, ਹੈਪੀ, ਧਨਵੰਤ ਕੁਮਾਰ, ਕਰਿਸ਼ ਅਤੇ ਮੱਖਣ ਪੂਨੀਆਂ ਮੈਡੀਕਲ ਸੋਸ਼ਲ ਵਰਕਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …