Sunday, September 6, 2026

ਸ੍ਰੀ ਅਮਰਨਾਥ ਬਰਫਾਨੀ ਸੇਵਾ ਦਲ ਬਰਾਂਚ ਸਮਰਾਲਾ ਵਲੋਂ ਲੰਗਰ ਲਈ ਸਮਾਨ ਰਵਾਨਾ

ਸਮਰਾਲਾ, 27 ਮਈ (ਇੰਦਰਜੀਤ ਸਿੰਘ ਕੰਗ) – ਸ੍ਰੀ ਅਮਰਨਾਥ ਬਰਫਾਨੀ ਸੇਵਾ ਦਲ ਹੈਡ ਆਫਿਸ ਸਰਹਿੰਦ ਬਰਾਂਚ ਸਮਰਾਲਾ ਵਲੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਅਮਰ ਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ 27ਵਾਂ ਭੰਡਾਰਾ ਚਲਾਉਣ ਲਈ ਲੰਗਰ ਦਾ ਸਮਾਨ ਰਵਾਨਾ ਕੀਤਾ ਗਿਆ।ਬਰਫਾਨੀ ਦਲ ਬਰਾਂਚ ਸਮਰਾਲਾ ਦੇ ਚੇਅਰਮੈਨ ਜੁਗਲ ਕਿਸ਼ੋਰ ਸਾਹਨੀ ਨੇ ਦੱਸਿਆ ਕਿ ਸ੍ਰੀ ਅਮਰਨਾਥ ਬਰਫਾਨੀ ਦੇ ਅਸਥਾਨ ਜੋ ਜੰਮੂ ਕਸ਼ਮੀਰ ਵਿੱਚ ਬਾਲਟਾਲ ਬੇਸ ਕੈਂਪ ਅਤੇ ਪੰਚਤਰਨੀ ਵਿਖੇ ਲੰਗਰ ਲਗਾਇਆ ਜਾਂਦਾ ਹੈ ਅਤੇ ਯਾਤਰੀਆਂ ਦੀ ਸਹੂਲਤ ਲਈ ਮੁਫਤ ਮੈਡੀਕਲ ਸਹੂਲਤ, ਰਹਿਣ ਲਈ ਪ੍ਰਬੰਧ ਆਦਿ ਕੀਤਾ ਜਾਂਦਾ ਹੈ।ਇਹ ਭੰਡਾਰਾ 30 ਜੂਨ ਤੋਂ ਲੈ ਕੇ ਰੱਖੜ ਪੁੰਨਿਆ ਤੱਕ ਲਗਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਹ ਸਾਰਾ ਸਮਾਨ ਵੱਖ-ਵੱਖ ਸ਼ਹਿਰਾਂ ਤੋਂ ਇਕੱਠਾ ਹੋ ਕੇ ਹੈਡ ਆਫਿਸ ਸਰਹਿੰਦ ਤੋਂ 26 ਜੂਨ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਮਰਾਲਾ ਸ਼ਹਿਰ ਵਿਚੀਂ ਹੁੰਦਾ ਹੋਇਆ ਅਮਰਨਾਥ ਲਈ ਰਵਾਨਾ ਹੋਵੇਗਾ।
ਅੱਜ ਲੰਗਰ ਦਾ ਸਮਾਨ ਰਵਾਨਾ ਕਰਨ ਮੌਕੇ ਸ਼ਿਵ ਕੁਮਾਰ ਸ਼ਰਮਾ, ਭਜਨ ਲਾਲ ਨੀਟਾ, ਕਮਲਜੀਤ ਵਰਮਾ, ਸੁਭਾਸ਼ ਚੰਦਰ ਸਿਹਾਲਾ, ਤੁਸ਼ਾਰ ਵਰਮਾ, ਗੁਰਜੀਤ ਸਿੰਘ ਗੋਗੀ, ਹਰਪਾਲ ਸਿੰਘ ਨੀਟਾ (ਵਿਸ਼ਵਕਰਮਾ ਫਰਨੀਚਰ), ਰਾਮ ਦਵਿੰਦਰ, ਜਗਦੀਸ਼ ਸਿੰਘ ਤੇ ਧਰਮਵੀਰ ਆਦਿ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …