ਅੰਮ੍ਰਿਤਸਰ, 27 ਮਈ (ਜਗਦੀਪ ਸਿੰਘ) – ਸਕੂਲ ਆਫ਼ ਐਮੀਨੈਂਸ ਮਾਲ ਰੋਡ ਅੰਮ੍ਰਿਤਸਰ ਵਿਖੇ ਬਿਊਰੋ ਆਫ਼ ਇੰਡੀਅਨ ਸਟੈਂਡਰਜ਼ ਨਾਲ ਸਬੰਧਤ ਪ੍ਰੋਗਰਾਮ
ਕਰਵਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਮਨਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਅਤੇ ਸ੍ਰੀਮਤੀ ਇੰਦਰਜੀਤ ਕੌਰ ਲੈਕਚਰਾਰ ਕਮਿਸਟਰੀ ਵਲੋਂ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਬੀ.ਆਈ.ਐਸ ਭਾਰਤ ਦੀ ਰਾਸ਼ਟਰੀ ਮਿਆਰੀ ਸੰਸਥਾ ਹੈ ਜੋ ਬੀ.ਆਈ.ਐਸ ਐਕਟ 2016 ਦੇ ਤਹਿਤ ਵਸਤੂਆਂ ਦੇ ਮਾਨਕੀਕਰਨ, ਮਾਰਕਿੰਗ ਅਤੇ ਗੁਣਵਤਾ ਪ੍ਰਮਾਣੀਕਰਣ ਦੀਆਂ ਗਤੀਵਿਧੀਆਂ ਦੇ ਇਕਸੁਰਤਾਪੂਰਣ ਵਿਕਾਸ ਲਈ ਅਤੇ ਇਸ ਨਾਲ ਸਬੰਧਤ ਜਾਂ ਇਸ ਨਾਲ ਸਬੰਧਤ ਮਾਮਲਿਆਂ ਲਈ ਸਥਾਪਿਤ ਕੀਤੀ ਗਈ ਹੈ।ਕਈ ਤਰੀਕਿਆਂ ਨਾਲ ਆਰਥਿਕਤਾ-ਸੁਰੱਖਿਅਤ ਭਰੋਸੇਮੰਦ ਗੁਣਵੱਤਾ ਵਾਲੀਆਂ ਚੀਜ਼ਾਂ ਪ੍ਰਦਾਨ ਕਰਨਾ; ਖੱਪਤਕਾਰਾਂ ਲਈ ਸਿਹਤ ਦੇ ਖਤਰਿਆਂ ਨੂੰ ਘੱਟ ਕਰਨਾ; ਨਿਰਯਾਤ ਅਤੇ ਆਯਾਤ ਬਦਲ ਨੂੰ ਉਤਸ਼ਾਹਿਤ ਕਰਨਾ; ਮਾਨਕੀਕਰਨ, ਪ੍ਰਮਾਣੀਕਰਣ ਅਤੇ ਟੈਸਟਿੰਗ ਦੁਆਰਾ ਕਿਸਮਾਂ ਆਦਿ ਦੇ ਪ੍ਰਸਾਰ `ਤੇ ਨਿਯੰਤਰਣ ਇਸ ਦੇ ਮੱਖ ਉਦੇਸ਼ ਹਨ।
ਇਸ ਮੌਕੇ ਸੰਜੀਵਨ ਸਿੰਘ ਡਡਵਾਲ ਇੰਚਾਰਜ਼ ਜੰਮੂ ਅਤੇ ਕਸ਼ਮੀਰ ਜ਼ੋਨ ਅਤੇ ਗੁਲਬਰਗ ਸਿੰਘ ਇੰਚਾਰਜ਼ ਅੰਮ੍ਰਿਤਸਰ ਜ਼ੋਨ ਨੇ ਸ਼ਿਰਕਤ ਕੀਤੀ।200 ਤੋਂ ਵੱਧ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।ਲਿਖਤੀ ਮੁਕਾਬਲੇ ਵਿਚ 27 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਪਹਿਲੇ, ਦੂਸਰੇ, ਤੀਸਰੇ ਅਤੇ ਚੋਥੇ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕ੍ਰਮਵਾਰ ਇਨਾਮ ਵਜੋਂ 1000, 750, 500 ਅਤੇ 250 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।
Check Also
ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …
Punjab Post Daily Online Newspaper & Print Media