ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ) – ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਉਣੀ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ
ਸ਼ਹੀਦ ਵਿਖੇ ਚਾਰ ਜੁਲਾਈ 2022 ਤੋਂ ਚੱਲ ਰਹੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਪ੍ਰਵਾਹ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ।ਇਸ ਤੋਂ ਪਹਿਲਾਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੱਲ ਰਹੇ 201 ਅਖੰਡ ਪਾਠਾਂ ਦੀ ਲੜੀ ਦਾ 12ਵਾਂ ਅਖੰਡ ਪਾਠ ਅਰੰਭ ਕੀਤਾ ਗਿਆ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਚਾਰ ਜੁਲਾਈ 2022 ਨੂੰ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਇਸ ਅਸਥਾਨ ਤੇ ਨਿਰਵਿਘਨ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਪ੍ਰਵਾਹ ਅਰੰਭ ਕੀਤਾ ਗਿਆ ਸੀ ਜੋ 15 ਮਾਰਚ 2023 ਨੂੰ ਸੰਪੂਰਨ ਹੋਇਆ ਸੀ।ਹੁਣ ਇਹ ਸਮਾਗਮ ਹਫਤੇ ਵਿੱਚ ਦੋ ਵਾਰ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 201 ਅਖੰਡ ਪਾਠਾਂ ਦੀ ਲੜੀ ਮਿਤੀ 5 ਮਈ 2023 ਤੋਂ ਸ਼ੁਰੂ ਕੀਤੀ ਗਈ ਹੈ ਜੋ ਵੱਖ-ਵੱਖ ਸ਼ਰਧਾਲੂਆਂ ਵਲੋਂ ਚੱਲ ਰਹੀ ਹੈ।ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਕਿਹਾ ਕਿ ਜੋ ਮਾਈ ਭਾਈ ਸ੍ਰੀ ਅਖੰਡ ਪਾਠਾਂ ਦੀ ਲੜੀ ਵਿੱਚ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ, ਉਹ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਮਾਗਮ ਕੀਤੇ ਜਾਣਗੇ ਅਤੇ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੋ 200 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ ਮਾਰਚ 2024 ਨੂੰ ਸੰਪੂਰਨਤਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਦੀ ਬੇਸਮੈਂਟ ਵਿੱਚ ਵਿਸ਼ਾਲ ਵਾਤਾਵਰਣ ਅਨੁਕੂਲ ਬਹੁਤ ਸੁੰਦਰ ਹਾਲ ਬਨਾਇਆ ਗਿਆ ਹੈ।ਜਿਥੇ ਲੋਕ ਅਨੰਦ ਕਾਰਜ਼ ਤੇ ਹੋਰ ਖੁਸ਼ੀ ਗਮੀ ਦੇ ਧਾਰਮਿਕ ਸਮਾਜਕ ਸਮਾਗਮ ਕਰ ਸਕਦੇ ਹਨ। ਗੁ: ਸਾਹਿਬ ਦੇ ਕੰਪਲੈਕਸ ਦੀ ਕਾਇਆ ਕਲਪ ਕਰਦਿਆਂ ਬੁਰਜ਼ ਅੰਦਰ ਸੁੰਦਰ ਗਲੀਚਿਆਂ ਦੀ ਸੇਵਾ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਕਰਵਾਈ ਗਈ ਹੈ।ਅੰਦਰਲੀਆਂ ਸੜਕਾਂ, ਮਨਮੋਹਕ ਸੁੰਦਰ ਖੰਭਿਆਂ ਵਾਲੀਆਂ ਲਾਈਟਾਂ ਅਤੇ ਸਰਧਾਲੂਆਂ ਲਈ ਇਸ਼ਨਾਨ ਘਰ ਅਤੇ ਪਖਾਨਿਆਂ ਦਾ ਵੀ ਇਕ ਸੈਟ ਹੋਰ ਤਿਆਰ ਕੀਤਾ ਜਾਵੇਗਾ।
ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਅੱਜ ਦੇ ਸਮਾਗਮ ਵਿੱਚ ਸ੍ਰੀ ਗੁਰੂ ਰਾਮਦਾਸ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ ਅਤੇ ਬੀਬੀ ਸਸਪੰਤ ਕੌਰ ਮੁਖੀ ਗੁਰੂ ਨਾਨਕ ਸਿੰਘ ਸਭਾ ਬਰਸਾਤੀ ਨਾਲਾ ਸੁਲਤਾਨਵਿੰਡ ਰੋਡ ਅਤੇ ਬੀਬੀ ਤੇਜ ਕੌਰ ਨੂੰ ਸਕਤਰ ਦਿਲਜੀਤ ਸਿੰਘ ਬੇਦੀ ਵਲੋਂ ਬਾਬਾ ਫੂਲਾ ਸਿੰਘ ਜੀ ਦੀ ਯਾਦਗਾਰੀ ਫੋਟੋ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media