Monday, September 14, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਐਮ.ਜੀ.ਐਨ.ਸੀ.ਆਰ.ਈ ਵਲੋਂ ਮਿਲੀ ਏ-ਗ੍ਰੇਡ

ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਮਹਾਤਮਾ ਗਾਂਧੀ ਨੈਸ਼ਨਲ ਕਾਊਂਸਲ ਆਫ਼ ਰੂਰਲ ਐਜੂਕੇਸ਼ਨ (ਐਮ.ਜੀ.ਐਨ.ਸੀ.ਆਰ.ਈ), ਉੱਚ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮਾਨਤਾ ਸਰਟੀਫਿਕੇਟ ਹਾਸਲ ਕੀਤਾ ਹੈ।ਕਾਲਜ ਵੱਲੋਂ ਨੈਸ਼ਨਲ ਰੂਰਲ ਇੰਸਟੀਚੀਊਸ਼ਨਜ਼਼ ਸਸਟੇਨੇਬਿਲਟੀ ਗ੍ਰੇਡਿੰਗ (ਐਨ.ਆਰ.ਆਈ.ਐਸ.ਜੀ) 2022-23 `ਚ ੳਵਰਆਲ ਏੋ-ਗ੍ਰੇਡ ਮਾਨਤਾ ਪ੍ਰਾਪਤ ਕੀਤੀ ਹੈ। ਐਨ.ਆਈ.ਐਸ.ਆਰ ਦੇ ਪੰਜ਼ ਲੰਬੇ ਸਥਿਰਤਾ ਮਾਪਦੰਡਾਂ ਵਿੱਚੋਂ ਕਾਲਜ ਨੂੰ ਕੈਂਪਸ ਦੀ ਹਰਿਆਵਲ ਅਤੇ ਵਾਟਰ ਹਾਰਵੈਸਟਿੰਗ ਹਾਰਵੈਸਟਿੰਗ ਲਈ ਏ-ਗ੍ਰੇਡ ਹਾਸਲ ਹੋਇਆ, ਜਦਕਿ ਰੂਫਟੌਪ ਵਾਟਰ ਹਾਰਵੈਸਟਿੰਗ, ਰੂਫ ਟੌਪ ਸੋਲਰ ਸਿਸਟਮ ਅਤੇ ਵਾਟਰ ਮੈਨੇਜਮੈਂਟ ਲਈ ਏੋ ਗ੍ਰੇਡ ਪ੍ਰਾਪਤ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਕਾਲਜ ਨੇ ਸਥਿਰਤਾ ਨੂੰ ਅੱਗੇ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਨਿਵੇਸ਼ ਕੀਤਾ ਹੈ, ਜਿਸ ਤੋਂ ਉਹ ਬਹੁਤ ਖੁਸ਼ ਹਨ।ਪ੍ਰਿੰਸੀਪਲ ਨੇ ਐਮ.ਜੀ.ਐਨ.ਸੀ.ਆਰ.ਈ ਕੋਆਰਡੀਨੇਟਰਜ਼, ਮਿਸ ਸੁਰਭੀ ਸੇਠੀ ਅਤੇ ਡਾ: ਨਿਧੀ ਅਗਰਵਾਲ ਦੀ ਇਹਨਾਂ ਸਥਿਰਤਾ ਟੀਚਿਆਂ ਦੀ ਪ੍ਰਾਪਤੀ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲ਼ਾਘਾ ਕੀਤੀ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …