Saturday, October 31, 2026

ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦੀ ਹੋਈ ਮਾਸਿਕ ਇਕੱਤਰਤਾ

ਸਮਰਾਲਾ, 4 ਜੂਨ (ਇੰਦਰਜੀਤ ਸਿੰਘ ਕੰਗ) – ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦੀ ਮਾਸਿਕ ਮੀਟਿੰਗ ਮਿਸ਼ਨ ਦੇ ਪ੍ਰਧਾਨ ਧਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।ਪ੍ਰਧਾਨ ਧਰਮਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਮਾਜ ਦੇ ਪਿਛਲੇ ਵਰਗਾਂ ਦੀ ਭਲਾਈ ਲਈ ਕੰਮ ਕਰਨ, ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਦਾ ਪਿੰਡਾਂ ਤੱਕ ਵਿਸਥਾਰ ਕਰਨ ਅਤੇ ਪਿੰਡ ਪੱਧਰ ‘ਤੇ ਇਕਾਈਆਂ ਬਣਾਉਣ ਅਤੇ ਆਮ ਲੋਕਾਂ ਨੂੰ ਮਿਸ਼ਨ ਨਾ ਜੋੜਨ, ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਨੂੰ ਰਜਿਸਟਰਡ ਕਰਵਾਉਣ ਸਬੰਧੀ ਆਦਿ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀ ਵਿੱਤੀ ਮਦਦ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨੀ ਆਦਿ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਬਾਰੇ ਅਤੇ ਸਾਰੇ ਹਾਜ਼ਰ ਵਿਅਕਤੀਆਂ ਨੇ ਸਹਿਮਤੀ ਦਿੱਤੀ।ਪੰਜਾਬ ਪੁਲਿਸ ਵਿਚੋਂ ਰਿਟਾਇਰ ਹੋਏ ਥਾਣੇਦਾਰ ਨਾਇਬ ਸਿੰਘ, ਸੀਨੀ: ਸੈਕੰ: ਸਕੂਲ (ਲੜਕੀਆਂ) ਸਮਰਾਲਾ ਦੀਆਂ ਮੈਰਿਟ ‘ਚ ਆਈਆਂ ਦੋ ਲੜਕੀਆਂ ਖੁਸ਼ਪ੍ਰੀਤ ਕੌਰ ਤੇ ਮਹਿਕਪ੍ਰੀਤ ਕੌਰ ਅਤੇ ਨਵੇਂ ਬਣੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਹਰਬੰਸ ਸਿੰਘ ਡੀ.ਐਸ.ਪੀ (ਰਿਟਾ:), ਰਘਵੀਰ ਸਿੰਘ ਰਿਟਾ: ਐਸ.ਡੀ.ਓ ਮੀਤ ਪ੍ਰਧਾਨ, ਸਤਵਿੰਦਰ ਸਿੰਘ ਕੈਸ਼ੀਅਰ, ਸੁਰਿੰਦਰ ਸਿੰਘ ਕਲੇਰ ਪ੍ਰੈਸ ਸਕੱਤਰ, ਕਰਮ ਸਿੰਘ ਥਾਣੇਦਾਰ (ਰਿਟਾ), ਰਾਮ ਸਿੰਘ ਉਟਾਲਾਂ, ਕੁਲਵਿੰਦਰ ਸਿੰਘ ਭਗਵਾਨਪੁਰਾ, ਹਰਬੰਸ ਸਿੰਘ ਮਾਲਵਾ, ਕੁਲਦੀਪ ਸਿੰਘ ਰਿਟ: ਬੈਂਕ ਮੈਨੇਜਰ, ਜਗਮੋਹਣ ਸਿੰਘ ਚਹਿਲਾਂ, ਚਰਨਜੀਤ ਸਿੰਘ, ਜਸਵਿੰਦਰ ਸਿੰਘ ਰਾਣਵਾਂ ਥਾਣੇਦਾਰ, ਨਰਿੰਦਰ ਸਿੰਘ, ਜੈ ਰਾਮ, ਬੰਤ ਸਿੰਘ ਕੈਸ਼ੀਅਰ, ਦਲਬਾਰਾ ਸਿੰਘ, ਗੁਰਪ੍ਰੀਤ ਸਿੰਘ ਹੌਲਦਾਰ, ਹਰਬੰਸ ਸਿੰਘ ਅਜਲੌਦ, ਅਮਨਿੰਦਰ ਸਿੰਘ ਸਮਰਾਲਾ ਆਦਿ ਹਾਜਰ ਸਨ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …