ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਸ਼ਨੀਵਾਰ ਦੀ ਸ਼ਾਮ ਨੂੰ ‘ਦ ਮਿਲੇਨਿਅਮ ਸਕੂਲ ਨੇ ਵਾਇਸ ਆਫ ਅਮ੍ਰਿਤਸਰ ਦੇ ਸਹਿਯੋਗ ਵਲੋਂ ਪੰਜਾਬ ਨਾਟਸ਼ਾਲਾ ਵਿੱਚ ਉਭਰਦੇ ਕਲਾਕਾਰਾਂ ਨੰਦਿਨੀ ਮਲਹੋਤਰਾ ਅਤੇ ਸੰਦੀਪ ਕੌਰ ਨਿਰਦੇਸ਼ਤ ਨਾਟਕ ‘ਧੂਆਂ’ ਦਾ ਸ਼ਾਨਦਾਰ ਮੰਚਨ ਕੀਤਾ।
ਮੁੱਖ ਮਹਿਮਾਨ ਵਜੋਂ ਪਹੁੰਚੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਪ੍ਰਬੰਧਕਾਂ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਨਾਟਕ ਦੀ ਕਹਾਣੀ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਵਧ ਰਹੀ ਨਸ਼ੇ ਦੀ ਭੈੜੀ ਆਦਤ ਨੂੰ ਪ੍ਰਗਟ ਕਰਦੀ ਹੈ।ਨਾਟਕ ਵਿੱਚ ਹਰਿੰਦਰ ਅਤੇ ਸਿਮਰਨ ਪੰਜਾਬ ਦੇ ਅਜਿਹੇ ਵਰਗ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਦੇ ਕੋਲ ਨਵਾਂ-ਨਵਾਂ ਪੈਸਾ ਆਇਆ ਹੈ।ਮਾੜੇ ਕਰਮਾਂ ਨੂੰ ਉਨ੍ਹਾਂ ਦੇ ਨੌਜਵਾਨ ਬੱਚੇ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਹੈ।ਇਸ ਸਮਾਜਕ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਨੇ ਆਪਣੀ ਕਲਾ ਸਦਕਾ ਨੌਜਵਾਨ ਪੀੜ੍ਹੀ ਵਿੱਚ ਨਸ਼ੇ ਪ੍ਰਤੀ ਵਧ ਰਹੇ ਰੁਝੇਵਾਂ ਨੂੰ ਘੱਟ ਕਰਨ ਅਤੇ ਨਸ਼ੇ ਤੋਂ ਬਚ ਕੇ ਜੀਣ ਦਾ ਸੁਨੇਹਾ ਦਿੱਤਾ ਹੈ।ਨਾਟਕ ਵਿੱਚ ਰੋਸ਼ਨੀ ਅਤੇ ਸਟੇਜ਼ ਸਜ਼ਾਵਟ ਵਿਸ਼ੂ ਸ਼ਰਮਾ, ਆਵਾਜ਼ ਰੁਚੀ ਮੋਹਿੰਦਰੁ ਅਤੇ ਕਾਰਜ਼ ਸਹਿਯੋਗ ਸੁਪ੍ਰਿਆ ਚੋਪੜਾ ਅਤੇ ਸੇਜ਼ਲ ਸ਼ਰਮਾ ਨੇ ਦਿੱਤਾ।
ਨਾਟਕ ਵਿੱਚ ਕਲਾਕਾਰ ਹਰੰਸ਼ ਸਿੰਘ, ਰਿਆਨ ਕਥੂਰੀਆ, ਅਣਵੀ ਮਹਾਜਨ, ਯੁਵਰਾਜ ਸਿੰਘ, ਰਿਆਜ਼ ਸੂਰੀ, ਰੀਵਾ ਚੋਪੜਾ, ਵਿਨੇ ਪ੍ਰਤਾਪ ਸਿੰਘ, ਪ੍ਰਿਸ਼ਾ ਮਹਾਜਨ, ਇਨਾਇਆ, ਟਿਆ ਮਹਿਰਾ, ਗੁਣਰੀਤ ਗਰੋਵਰ, ਮੰਸ਼ਾ ਕੋਚਰ, ਸ਼ਰੇਏ ਚੌਧਰੀ, ਜੈਦੀਪ, ਦਿਵਿਅਮ, ਪਨਵ, ਸਾਮੀਨ, ਜੱਸ ਰਾਵਲ, ਨਵਿਸ਼ਠਾ, ਸੌਮਿਆ ਸੱਗਰ, ਸਮਰੀਨ, ਕੇਸਰ ਬਤਰਾ, ਅੰਸ਼ਿਕਾ ਨੇ ਅਹਿਮ ਭੂਮਿਕਾ ਨਿਭਾਈ।
ਨਾਟਕ ਦੇ ਅੰਤ ਵਿੱਚ ਮੁੱਖ ਮਹਿਮਾਨ ਡਾ ਨੀਰੂ ਅੱਤਰੀ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸ਼ੈਲੇਜਾ ਟੰਡਨ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਨੰਦਿਨੀ ਮਲਹੋਤਰਾ, ਪ੍ਰਬੰਧਕ ਜਸਪ੍ਰੀਤ ਵਾਲੀਆ ਅਤੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …