ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ) – ਵਿਸ਼ਵ ਵਾਤਾਵਰਣ ਦਿਵਸ ਮੌਕੇ ਰਾਮ ਬਾਗ (ਕੰਪਨੀ ਬਾਗ) ਤੋਂ ਨਗਰ ਨਿਗਮ ਕਮੀਸ਼ਨਰ ਸੰਦੀਪ ਰਿਸ਼ੀ ਨੇ ‘ਵਾਕ ਫਾਰ
ਕਲੀਨ ਏਅਰ’ ਨੂੰ ਹਰੀ ਝੰਡੀ ਵਿਖਾਈ।ਇਸ ਵਾਕ ਵਿਚ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ, ਐਡੀਸ਼ਨਲ ਡਿਪਟੀ ਕਮੀਸ਼ਨਰ ਹਰਪ੍ਰੀਤ ਸਿੰਘ, ਵਾਇਸ ਆਫ ਅਮ੍ਰਿਤਸਰ ਦੀ ਇੰਦੂ ਅਰੌੜਾ ਅਤੇ ਡਾ. ਅਮ੍ਰਿਤਾ ਰਾਣਾ ਸਮੇਤ ਕਰੀਬ 100 ਲੋਕਾਂ ਨੇ ਭਾਗ ਲਿਆ।ਰਾਮ ਬਾਗ ਤੋਂ ਸ਼ੁਰੁ ਹੋ ਕੇ ਇਹ ਵਾਕ ਸੰਤ ਸੁੱਖਾ ਸਿੰਘ ਸਕੂਲ, ਅਰਬਨ ਹਾਟ ਅਤੇ ਐਸ.ਜੀ ਠਾਕੁਰ ਸਿੰਘ ਆਰਟ ਗੈਲਰੀ ਤੋਂ ਹੁੰਦੀ ਹੋਈ ਰਾਮ ਬਾਗ ‘ਚ ਹੀ ਸੰਪਨ ਹੋਈ। ਇਸ ਵਾਕ ਦਾ ਆਯੋਜਨ ਅਮ੍ਰਿਤਸਰ ਨਗਰ ਨਿਗਮ, ਕਲੀਨ ਏਅਰ ਪੰਜਾਬ, ਵਾਇਸ ਆਫ ਅੰਮ੍ਰਿਤਸਰ, ਮਿਲੇਨੀਅਮ ਸਕੂਲ, ਫੁਲਕਾਰੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ।ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਅਪੀਲ ਕੀਤੀ ਕਿ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਉਣ।ਇੰਦੂ ਅਰੋੜਾ ਨੇ ਕਿਹਾ ਕਿ ਲੋਕ ਵਾਯੂ ਪ੍ਰਦੂਸ਼ਣ ਘਟਾਉਣ ਲਈ ਘੱਟ ਦੂਰੀ ‘ਤੇ ਜਾਣ ਲਈ ਪੈਦਲ ਚੱਲਣ ਜਾਂ ਫਿਰ ਸਾਇਕਲ ਦਾ ਇਸਤੇਮਾਲ ਕਰਣ ਅਤੇ ਅਪਣੇ ਘਰ ਤੇ ਆਲੇ ਦੁਆਲੇ ਪੌਦੇ ਜਰੂਰ ਲਗਾਉਣ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media