ਸਮਰਾਲਾ, 5 ਜੂਨ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਵਿਖੇ ਪਿ੍ਰੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ
ਐਨ.ਐਸ.ਐਸ.ਵਿੰਗ ਅਤੇ ਐਨ.ਸੀ.ਸੀ (ਹਵਾਈ ਤੇ ਫੌਜ) ਵਿੰਗ ਨੇ ਸਾਂਝੇ ਤੌਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।ਐਨ.ਐਸ.ਐਸ ਪ੍ਰੋਗਰਾਮ ਅਫਸਰ ਰਜੀਵ ਰਤਨ, ਏ.ਐਨ.ਓ ਏਅਰ ਵਿੰਗ ਦੇ ਵਿਨੋਦ ਰਾਵਲ ਅਤੇ ਜਤਿੰਦਰ ਕੁਮਾਰ ਏ.ਐਨ.ਓ ਆਰਮੀ ਵਿੰਗ ਨੇ ਸਾਂਝੇ ਤੌਰ ‘ਤੇ ਬੱਚਿਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਸਬੰਧੀ ਜਾਣਕਾਰੀ ਦਿੱਤੀ ਅਤੇ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।ਵਧ ਰਹੀ ਗਰਮੀ ਸਬੰਧੀ ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਦੇ ਮਨੁੱਖ ਦਾ ਵਾਤਾਵਰਨ ਸਬੰਧੀ ਇਹੀ ਰੁਝਾਨ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਉਤੋਂ ਹਰਿਆਵਲ ਅਤੇ ਪਾਣੀ ਮੁੱਕ ਜਾਵੇਗਾ ਅਤੇ ਦੂਨੀਆਂ ਅੰਦਰ ਤੀਸਰੀ ਜੰਗ ਵੀ ਪਾਣੀ ਦੀ ਲੜਾਈ ਕਾਰਨ ਹੀ ਲੱਗੇਗੀ।ਬੱਚਿਆਂ ਨੇ ਵਿਸ਼ਵ ਵਾਤਾਵਰਨ ਦਿਵਸ ‘ਤੇ ਪ੍ਰਣ ਕੀਤਾ ਕਿ ਉਹ ਸਾਰੇ ਹਰ ਰੁੱਤ ਵਿੱਚ ਇੱਕ ਪੌਦਾ ਲਾ ਕੇ ਉਸ ਦੀ ਸਾਂਭ ਸੰਭਾਲ ਕਰਨਗੇ।ਸਾਰਿਆਂ ਵਲੋਂ ਰਲ ਕੇ ਇੱਕ ਪੌਦਾ ਵੀ ਲਗਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਲੈਕ: ਪੰਜਾਬੀ, ਰਘਵੀਰ ਸਿੰਘ ਵੋਕੇਸ਼ਨਲ, ਇਕਬਾਲ ਸਿੰਘ ਕੰਪਿਊਟਰ, ਬੀ.ਪੀ.ਐਸ ਢਿੱਲੋਂ, ਸਿਕੰਦਰ ਸਿੰਘ, ਤਰਵਿੰਦਰ ਕੁਮਾਰ ਵੋਕੇਸ਼ਨਲ ਅਧਿਆਪਕ, ਸਰਬਜੀਤ ਸਿੰਘ ਵੋਕ: ਅਧਿਆਪਕ, ਇੰਦਰਪ੍ਰੀਤ ਕੌਰ ਸੇਖੋਂ ਫਿਜਿਕਸ ਲੈਕ:, ਲੈਕ: ਮਨਜੀਤ ਕੌਰ, ਬਲਜਿੰਦਰ ਕੌਰ, ਨੀਲਮ ਕੌਰ, ਸਰੋਜ ਬਾਲਾ, ਸੁਨੀਤਾ ਅਰੋੜਾ, ਕਮਲਪ੍ਰੀਤ ਕੌਰ, ਸੁਖਦੀਪ ਕੌਰ, ਹਰਦੀਪ ਕੌਰ ਲਾਇਬਰੇਰੀਅਨ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media