ਅੰਮ੍ਰਿਤਸਰ, 7 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਸਹਿਯੋਗ ਨਾਲ ਪ੍ਰਿੰ. ਬਲਵਿੰਦਰ ਸਿੰਘ
ਫਤਹਿਪੁਰੀ ਦੀ ਵਾਰਤਕ ਪੁਸਤਕ (ਵਿਅੰਗ) “ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ” 11 ਜੂਨ ਦਿਨ ਐਤਵਾਰ ਨੂੰ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਦੁਪਹਿਰ 2.00 ਤੋਂ 4.00 ਵਜੇ ਤੱਕ ਲੋਕ ਅਰਪਣ ਕੀਤੀ ਜਾਵੇਗੀ।ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਕੇਵਲ ਧਾਲੀਵਾਲ, ਜਤਿੰਦਰ ਸਿੰਘ ਬਰਾੜ ਅਤੇ ਨਿਰਮਲ ਅਰਪਣ ਕਰਨਗੇ, ਜਦਕਿ ਉਘੇ ਵਿਦਵਾਨ ਪ੍ਰਿੰ. ਕੁਲਵੰਤ ਸਿੰਘ ਅਣਖੀ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਰੀਵਾ ਦਰਿਆ, ਡਾ. ਸਰਘੀ ਇਸ ਪੁਸਤਕ ਬਾਰੇ ਚਰਚਾ ਕਰਨਗੇ।ਇਸ ਮੌਕੇ `ਤੇ ਸੰਖੇਪ ਕਵੀ ਦਰਬਾਰ ਵੀ ਹੋਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media