ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ.ਵੌਕ ਜੀ.ਐਨ.ਡੀ.ਯੂ ਪ੍ਰੀਖਿਆਵਾਂ `ਚ ਸ਼ਾਨਦਾਰ
ਪ੍ਰਦਰਸ਼ਨਂ ਕੀਤਾ ਹੈ।ਨਵਜੋਤ ਕੌਰ ਬੀ.ਵੌਕ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਸਮੈਸਟਰ ਪਹਿਲਾ `ਚ 73.4%, ਰੀਧਿਮਾ ਚਾਵਲਾ ਨੇ ਬੀ.ਵੌਕ ਰੀਟੇਲ ਮੈਨੇਜਮੈਂਟ ਸਮੈਸਟਰ ਪਹਿਲਾ `ਚ 74%, ਜੈਸਮੀਨ ਨੇ ਬੀ.ਵੌਕ ਰੀਟੇਲ ਮੈਨੇਜਮੈਂਟ ਸਮੈਸਟਰ ਤੀਜਾ `ਚ 63.5%, ਪ੍ਰੀਯੰਕਾ ਨੇ ਬੀ.ਵੌਕ ਰੀਟੇਲ ਮੈਨੇਜਮੈਂਟ ਸਮੈਸਟਰ ਪੰਜਵਾਂ ਨੇ 76.5% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਪਹਿਲਾ ਸਥਾਨ ਹਾਸਲ ਕੀਤਾ।ਅਮਨ ਜੁਲਕਾ ਨੇ ਬੀ.ਵੌਕ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਸਮੈਸਟਰ ਪਹਿਲਾ `ਚ 71.7%, ਰੀਤੂ ਨੇ ਬੀ.ਬੌਕ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਸਮੈਸਟਰ ਪੰਜਵਾਂ `ਚ 67.1%, ਤਮੰਨਾ ਸ਼ਰਮਾ ਨੇ ਬੀ.ਵੌਕ ਰੀਟੇਲ ਮੈਨੇਜਮੈਂਟ, ਸਮੈਸਟਰ ਪਹਿਲਾ `ਚ 72%, ਕੰਗਨ ਧਵਨ, ਬੀ.ਵੌਕ ਰੀਟੇਲ ਮੈਨੇਜਮੈਂਟ, ਸਮੈਸਟਰ ਪੰਜਵਾ `ਚ 75.25% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ `ਚ ਦੂਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਪੇਪਰਾਂ ‘ਚ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਡਾ. ਸਿਮਰਦੀਪ, ਡੀਨ, ਅਕਾਦਮਿਕ, ਡਾ. ਸ਼ੈਲੀ ਜੱਗੀ ਡੀਨ ਮੀਡੀਆ ਐਂਡ ਪਬਲਿਕ ਲਾਇਜ਼ਨ, ਪ੍ਰੋ. ਨੀਤੂ ਬਾਲਾ ਮੁਖੀ ਪੀ.ਜੀ ਡਿਪਾਰਟਮੈਂਟ ਆਫ ਕਾਮਰਸ, ਪ੍ਰੋ. ਮਨਦੀਪ ਸੋਢੀ, ਪ੍ਰੋ. ਬਿੰਨੀ ਸ਼ਰਮਾ, ਪ੍ਰੋ. ਪ੍ਰਿਆ ਧਵਨ, ਅਸਿਸਟੈਂਟ ਪ੍ਰੋਫੈਸਰ, ਪੀ.ਜੀ ਡਿਪਾਰਟਮੈਂਟ ਆਫ ਕਾਮਰਸ ਨੇ ਵਿਦਿਆਰਥਣਾਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media