Friday, April 10, 2026

ਘਰਖਣਾ ਕ੍ਰਿਕਟ ਕੱਪ ‘ਤੇ ਨੌਲੜੀ ਦੇ ਗੱਭਰੂਆਂ ਨੇ ਕੀਤਾ ਕਬਜ਼ਾ

ਮਾ. ਹਰਮਨਦੀਪ ਸਿੰਘ ਮੰਡ ਨੇ ਖਿਡਾਰੀਆਂ ਨੂੰ ਸਵ. ਮਾਤਾ ਮਨਜੀਤ ਕੌਰ ਦੀ ਯਾਦ ‘ਚ ਬੂਟੇ ਵੰਡੇ

ਸਮਰਾਲਾ, 7 ਜੂਨ (ਇੰਦਰਜੀਤ ਸਿੰਘ ਕੰਗ) – ਮਾਨ ਸਪੋਰਟਸ ਐਡ ਵੈਲਫੇਅਰ ਕਲੱਬ ਘਰਖਣਾ ਵੱਲੋਂ ਨਗਰ ਪੰਚਾਇਤ ਅਤੇ ਸਮੂਹ ਨਿਵਾਸੀਆਂ ਦੇ ਸਹਿਯੋਗ ਦੇ ਨਾਲ 11ਵਾਂ ਸ਼ਾਨਦਾਰ ਕ੍ਰਿਕਟ ਕੱਪ ਕਰਵਾਇਆ ਗਿਆ।ਕਲੱਬ ਦੇ ਪ੍ਰਧਾਨ ਮਨਵੀਰ ਸਿੰਘ ਮਾਨ ਅਤੇ ਸੀਨੀ: ਮੀਤ ਪ੍ਰਧਾਨ ਰਾਜਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਕ੍ਰਿਕਟ ਕੱਪ ਵਿੱਚ ਲਗਭਗ 40 ਟੀਮਾਂ ਨੇ ਭਾਗ ਲਿਆ।ਨੌਲੜੀ ਦੇ ਗੱਭਰੂਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਘਰਖਣਾ ਦੀ ਟੀਮ ਨੂੰ ਹਰਾ ਕੇ ਇਸ ਕੱਪ ਦਾ ਪਹਿਲਾ ਇਨਾਮ 21000 ਰੁਪਏ ਜਿੱਤਿਆ ਅਤੇ ਘਰਖਣਾ ਦੀ ਟੀਮ ਦੂਸਰੇ ਸਥਾਨ ‘ਤੇ ਰਹੀ।
ਕਲੱਬ ਦੇ ਸਕੱਤਰ ਜਤਿੰਦਰ ਸਿੰਘ ਅਤੇ ਗਗਨਦੀਪ ਸਿੰਘ ਮਾਨ ਨੇ ਕਿਹਾ ਕਿ ਇਸ ਕੱਪ ‘ਤੇ ਬੈਸਟ ਫੀਲਡਰ ਮਨਜਿੰਦਰ, ਬੈਸਟ ਕੀਪਰ ਸਤਨਾਮ ਘਰਖਣਾ ਅਤੇ ਮੈਨ ਆਫ਼ ਦਾ ਸੀਰੀਜ਼ ਸਨੀ ਨੌਲੜੀ ਰਹੇ।ਕੱਪ ਦੇ ਨਾਲ 2100 ਰੁਪਏ ਵੀ ਦਿੱਤੇ ਗਏ।ਮੁੱਖ ਬੁਲਾਰੇ ਦੀ ਭੂਮਿਕਾ ਮਾ. ਹਰਮਨਦੀਪ ਸਿੰਘ ਮੰਡ ਨੇ ਨਿਭਾਈ।ਉਨਾਂ ਨੇ ਸਾਰੇ ਕੱਪ ’ਚ ਖੇਡੇ ਖਿਡਾਰੀਆਂ ਨੂੰ ਆਪਣੀ ਸਵ. ਮਾਤਾ ਮਨਜੀਤ ਕੌਰ ਦੀ ਯਾਦ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਅਤੇ ਨਾਲ ਹੀ ਖਿਡਾਰੀਆਂ ਤੋਂ ਪੌਦਿਆਂ ਦੀ ਸਾਂਭ ਸੰਭਾਲ ਦਾ ਵੀ ਪ੍ਰਣ ਲਿਆ।
ਇਨਾਮਾਂ ਦੀ ਵੰਡ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਪਰਦੀਪ ਸਿੰਘ, ਰਾਮ ਕ੍ਰਿਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ ਗੀਤਾ ਪੰਚ, ਦਵਿੰਦਰ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਸੁਖਦੇਵ ਚੱਕਲ, ਗੁਰਜੀਤ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ ਦੁਆਰਾ ਕੀਤੀ ਗਈ।ਸਮੁੱਚੇ ਕ੍ਰਿਕਟ ਕੱਪ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਕਲੱਬ ਮੈਂਬਰਾਂ ਦਾ ਭਰਪੂਰ ਸਹਿਯੋਗ ਰਿਹਾ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …