Sunday, July 19, 2026

ਗਿਆਨ ਅੰਜਨੁ ਸਮਰ ਕੈਂਪ 11 ਤੋਂ 18 ਜੂਨ ਤੱਕ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਬੱਚਿਆਂ ਨੂੰ ਗੁਰ ਇਤਿਹਾਸ, ਗੁਰਮਤਿ ਸਿਧਾਂਤਾਂ, ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਕਰਨ ਲਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੇਸ਼ ਭਰ ‘ਚ ਲਗਾਏ ਜਾ ਰਹੇ ਸਮਰ ਕੈਂਪਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ-ਬਰਨਾਲਾ ਜ਼ੋਨ ਅਧੀਨ ਇੱਕ ਹਫ਼ਤੇ ਦਾ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਤਾਲਮੇਲ ਕਮੇਟੀ ਦੀ ਸਰਪ੍ਰਸਤੀ ਹੇਠ 11 ਤੋਂ 18 ਜੂਨ ਐਤਵਾਰ ਤੱਕ ਰੋਜ਼ਾਨਾ ਸ਼ਾਮ 4.00 ਵਜੇ ਤੋਂ 6.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਹੇਠ ਤਿਆਰੀ ਮੀਟਿੰਗ ਕੀਤੀ ਗਈ। ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ ਦੇ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਕੈਂਪ ਦੇ ਮਨੋਰਥ ਅਤੇ ਕੈਂਪ ਦੀ ਰੂਪ ਰੇਖਾ ਬਾਰੇ ਦੱਸਿਆ।ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਸਤ, ਰਾਜਵਿੰਦਰ ਸਿੰਘ ਲੱਕੀ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜਤਿੰਦਰ ਸਿੰਘ ਰੇਖੀ ਸਕੱਤਰ ਭਾਈ ਘਨ੍ਹਈਆ ਜੀ ਸੇਵਾ ਦਲ ਨੇ ਸਟੱਡੀ ਸਰਕਲ ਵਲੋਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਕੈਂਪ ਵਿੱਚ ਸ਼ਾਮਲ ਕਰਾਉਣ ਦੇ ਯਤਨ ਕਰਨ ਲਈ ਕਿਹਾ।
ਇਸ ਮੀਟਿੰਗ ਵਿੱਚ ਗੁਰਵਿੰਦਰ ਸਿੰਘ ਸਰਨਾ, ਬਲਦੇਵ ਸਿੰਘ, ਜਤਿੰਦਰ ਪਾਲ ਸਿੰਘ ਹੈਪੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …