Thursday, November 5, 2026

ਸੈਂਟ ਫਰਾਂਸਿਸ ਸਕੂਲ ਵਿਖੇ ਸਲਾਨਾ ਸਮਾਰੋਹ ਮਨਾਇਆ ਗਿਆ

ਬਿਸ਼ਪ ਫਰੈਂਕੋ ਮੁਲਕਲ ਤੇ ਪ੍ਰਿੰ. ਫਾਦਰ ਜੌਨ ਨੇ ਵੰਡੇ ਇਨਾਮ

PPN2012201422
ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਸੈਂਟ ਫਰਾਂਸਿਸ ਸਕੂਲ ਦਾ ਸਲਾਨਾ ਸਮਾਗਮ “ਸਵੱਛ ਆਤਮਾ-ਸਵੱਛ ਭਾਰਤ” ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਫਾਦਰ ਜੌਨ ਦੀ ਅਗਵਾਈ ਹੇਂਠ ਅਯੋਜਿਤ ਇਸ ਸਮਾਗਮ ਵਿੱਚ ਕਈ ਬੁੱਧੀਜੀਵੀਆਂ, ਇਲਾਕਾ ਨਿਵਾਸੀਆਂ, ਬੱਚਿਆਂ ਤੇ ਉਨਾਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ।ਇਸ ਮੋਕੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲਕਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇੇ ਸਮਾਗਮ ਦੀ ਸ਼ੁਰੂਆਂਤ ਸ਼ਮਾ ਰੋਸ਼ਨ ਕਰਕੇ ਕੀਤੀ।ਪ੍ਰਿੰਸੀਪਲ ਫਾਦਰ ਜੌਨ ਨੇ ਸਲਾਨਾ ਰਿਪੋਰਟ ਪੇਸ਼ ਕਰਕੇ ਸਕੂਲ ਦੀਆਂ ਵਿੱਦਿਅਕ, ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਤੇ ਚਾਨਣਾ ਪਾਇਆ।ਮੁੱਖ ਮਹਿਮਾਨ ਨੇ ਵੱਖ ਵੱਖ ਖੇਤਰਾਂ ਵਿਚ ਅਹਿਮ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਨਿਮਰਤਾ, ਪਿਆਰ ਤੇ ਦਯਾ ਭਾਵਨਾਂ ਨੂੰ ਅਪਨਾ ਕੇ ਇਕ ਚੰਗੇ ਮਨੁੱਖ ਵਜੋਂ ਵਿਚਰਣ ਦੀ ਪ੍ਰੇਰਣਾ ਦਿੱਤੀ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਕੇ ਇਕ ਸਾਫ ਸੁੱਥਰੀ ਆਤਮਾ ਤੇ ਸਾਫ ਸੁੱਥਰੇ ਸਮਾਜ ਦਾ ਨਿਰਮਾਣ ਕਰਨ ਦਾ ਉਪਦੇਸ਼ ਦਿੱਤਾ।ਇਸ ਮੋਕੇ ਬਿਸ਼ਪ ਫਰੈਂਕੋ ਮੁਲਕਲ ਨੇ ਪਾਕਿਸਤਾਨ ਦੇ ਸ਼ਹੀਦ ਬੱਚਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਣਾ ਕੀਤੀ।ਇਸ ਮੋਕੇ ਫਾਦਰ ਜੋਸਟੀ, ਫਾਦਰ ਥੌਮਸ,, ਫਾਦਰ ਜੈਕਬ, ਫਾਂਦਰ ਟੀਜੇ, ਫਾਦਰ ਰੋਬੀ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply