ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ) – ਤਹਿਸੀਲਾਂ ਦੀ ਚੈਕਿੰਗ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਸੇਵਾ ਕੇਂਦਰ ਦੀ ਜਾਂਚ ਸਮੇਂ ਮਾਲ ਰੋਡ ਸਕੂਲ +2
ਵਿੱਚ ਪੜ੍ਹਦੀ ਗੁਰਬਖਸ਼ ਕੌਰ ਨਾਮ ਦੀ ਲੜਕੀ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿਖੇ ਆਪਣੀ ਮਾਤਾ ਦੀ ਪੈਨਸ਼ਨ ਅਤੇ ਰੋਜ਼ਗਾਰ ਸਬੰਧੀ ਆਈ ਹੋਈ ਹੈ।ਉਸ ਦੇ ਪਿਤਾ ਵੀ ਸਵਰਗਵਾਸ ਹੋ ਗਏ ਹਨ। ਉਸ ਨੂੰ +1 ਸਕਾਲਰਸ਼ਿਪ ਦੀ ਰਾਸ਼ੀ ਵੀ ਅਜੇ ਤੱਕ ਪ੍ਰਾਪਤ ਨਹੀਂ ਹੋਈ।ਕੈਬਨਿਟ ਮੰਤਰੀ ਈ.ਟੀ.ਓ ਨੇ ਉਸੇ ਹੀ ਸਮੇਂ ਡਿਪਟੀ ਕਮਿਸ਼ਨਰ ਦਫਤਰ ਵਿੱਚ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਸੱਦਿਆ ਅਤੇ ਕਿਹਾ ਕਿ ਇਸ ਦੀ ਮਾਤਾ ਦੀ ਪੈਨਸ਼ਨ ਤੁਰੰਤ ਲਗਾਈ ਜਾਵੇ ਅਤੇ ਇਸ ਸਕਾਲਰਸ਼ਿਪ ਅਜੇ ਕਿਉਂ ਨਹੀਂ ਆਈ ਸਬੰਧੀ ਪਤਾ ਕਰਕੇ ਸਕਾਲਰਸ਼ਿਪ ਜਾਰੀ ਕਰਵਾਈ ਜਾਵੇ।ਉਨਾਂ ਨੇ ਉਸ ਲੜਕੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 10000 ਰੁਪਏ ਦੀ ਰਾਸ਼ੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲੜਕੀ ਨੇ ਦੱਸਿਆ ਹੈ ਕਿ ਉਹ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ।ਇਸ ਲਈ ਲੜਕੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਜਸਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਰੁਜ਼ਗਾਰ ਵਿਕਰਮਜੀਤ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸੁਸ਼ੀਲ ਤੁਲੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media