ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੈਮਿਸਟਰੀ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਯਤਿਨ ਬੱਤਰਾ ਨੂੰ
ਰਾਇਲ ਸੋਸਾਇਟੀ ਆਫ ਕੈਮਿਸਟਰੀ ਲੰਡਨ ਵੱਲੋਂ ਦੁਆਰਾ ਰਜਿਸਟਰਡ ਸਾਇੰਟਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਇਹ ਅਵਾਰਡ ਕੈਮੀਕਲ ਸਾਇੰਸਜ਼ ‘ਚ ੳੇੁਨਤੀ, ਉਚ-ਪੱਧਰੀ ਵਿਹਾਰਕ ਹੁਨਰ, ਅਤੇ ਕੰਮ ਦੇ ਨਵੇਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਗਿਆਨਕ ਸੰਕਲਪਾਂ ਅਤੇ ਤਕਨੀਕਾਂ ਨੂੰ ਲਾਗੂ ਕਰਨ ਦੇ ਖੇਤਰ ਵਿੱਚ ਉਤਮਤਾ ਦੇ ਨਮੂਨੇ ਵਜੋਂ ਜਾਣਿਆ ਜਾਂਦਾ ਹੈ।ਯਤਿਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋ: ਪਲਵਿੰਦਰ ਸਿੰਘ ਨਾਲ ਅੰਡਰਗਰੈਜੂਏਟ ਪ੍ਰੋਜੈਕਟ ਫੈਲੋ ਵਜੋਂ ਕੰਮ ਕੀਤਾ ਹੈ ਅਤੇ ਟਾਈਪ-2 ਡਾਇਬਟੀਜ਼ ਮਲੇਟਸ ਲਈ ਛੋਟੇ ਪੈਪਟਾਇਡਸ ਦੇ ਸੰਸਲੇਸ਼ਣ `ਤੇ ਸਹਿਯੋਗੀ ਲੇਖਕ ਵਜੋਂ ਇੱਕ ਖੋਜ਼ ਪੱਤਰ ਵੀ ਪ੍ਰਕਾਸ਼ਿਤ ਕੀਤਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਵੱਖ-ਵੱਖ ਖੋਜ਼ ਅਤੇ ਅਕਾਦਮਿਕ ਪ੍ਰਾਪਤੀਆਂ ਕੀਤੀਆਂ ਹਨ।ਇਹ ਐਵਾਰਡ ਵੱਖ-ਵੱਖ ਵਿਗਿਆਨਕ ਖੇਤਰਾਂ ਵਿੱਚ ਖੋਜ ਦੇ ਵਿਕਾਸ ਤੇ ਉਤਸ਼ਾਹ ਅਤੇ ਵਿਗਿਆਨਕ ਗਿਆਨ ਅਤੇ ਸਾਲਾਂ ਬੱਧੀ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਲਈ ਵਿਆਪਕ ਯੋਗਦਾਨ ਨੂੰ ਮਾਨਤਾ ਦਿੰਦਾ ਹੈ।ਯਤਿਨ ਨੂੰ ਰਾਇਲ ਸੋਸਾਇਟੀ ਆਫ਼ ਕੈਮਿਸਟਰੀ ਦਾ ਇੱਕ ਐਸੋਸੀਏਟ ਮੈਂਬਰ ਵੀ ਚੁਣਿਆ ਗਿਆ ਸੀ, ਜਿਸ ਨਾਲ ਉਹ ਹੁਣ ਪੰਜਾਬ ਤੋਂ ਇਸ ਪੁਰਸਕਾਰ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤ ਕਰਨ ਵਾਲਾ ਬਣ ਗਿਆ ਹੈ।ਇਸ ਸਮੇਂ ਉਹ ਉਹ ਏ.ਸੀ.ਐਸ-ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੇ ਪ੍ਰਧਾਨ ਵਜੋਂ ਵੀ ਸੇਵਾ ਕਰ ਰਿਹਾ ਹੈ, ਜੋ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿਭਾਗ ਵਿੱਚ ਸਥਾਪਿਤ ਕੀਤਾ ਗਿਆ ਸੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media