Sunday, October 4, 2026

ਤਰੱਕੀ ਹੋਣ ‘ਤੇ ਸੀਨੀਅਰ ਸਹਾਇਕ ਬਣੇ ਗੋਰਾ ਸਿੰਘ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਡੀ.ਸੀ ਦਫਤਰ ਦੇ ਮੁਲਾਜ਼ਮ ਗੋਰਾ ਸਿੰਘ ਨੂੰ ਤਰੱਕੀ ਦੇ ਕੇ ਮਹਿਕਮੇ ਵਿੱਚ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਨਿਯੁੱਕਤ ਕੀਤਾ ਗਿਆ ਹੈ।ਗੋਰਾ ਸਿੰਘ ਲੰਬੇ ਸਮੇਂ ਤੋਂ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ, ਜਿਸ ਸਦਕਾ ਉਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ ਹੈ।ਤਰੱਕੀ ਹੋਣ ‘ਤੇ ਉਨ੍ਹਾਂ ਨੂੰ ਸਾਰੇ ਸਟਾਫ ਮੈਂਬਰਾਂ ਵਲੋਂ ਸਨਮਾਨਿਤ ਕੀਤਾ।ਗੋਰਾ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਮਿਲੀ ਜਿੰੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸਰਗਰਮ ਆਗੂ ਸਾਹਿਬ ਕੁਮਾਰ ਤੇ ਦੀਪਕ ਅਰੋੜਾ ਆਦਿ ਵੀ ਹਾਜ਼ਰ ਸਨ।ਸਾਹਿਬ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੋਰਾ ਸਿੰਘ ਦੇ ਨਾਲ-ਨਾਲ ਮੈਡਮ ਰਜਵੰਤ ਕੌਰ ਨੂੰ ਵੀ ਮਹਿਕਮੇ ਵਿੱਚ ਤਰੱਕੀ ਮਿਲੀ ਹੈ, ਦੋਵੇਂ ਹੀ ਮਿਹਨਤੀ ਮੁਲਾਜ਼ਮ ਹਨ ਅਤੇ ਉਨਾਂ ਸਮੇਤ ਸਾਰੇ ਕਰਮਚਾਰੀ ਦੋਵੇਂ ਤਰੱਕੀ ਪ੍ਰਾਪਤ ਮੁਲਾਜ਼ਮਾਂ ਨੂੰ ਵਧਾਈ ਦਿੰਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …