Saturday, March 21, 2026

ਗਹਿਲੇਵਾਲ ਵਿਖੇ ਕਬੂਤਰਬਾਜ਼ੀ ਮੁਕਾਬਲਾ 18 ਜੂਨ ਨੂੰ

ਫਰਿੱਜ਼, ਕੂਲਰ ਤੇ ਪੱਖਾ ਦਿੱਤੇ ਜਾਣਗੇ ਇਨਾਮ – ਲਾਡੀ

ਸਮਰਾਲਾ, 14 ਜੂਨ (ਇੰਦਰਜੀਤ ਸਿੰਘ ਕੰਗ) – ਇੱਥੋਂ ਨੇੜਲੇ ਪਿੰਡ ਗਹਿਲੇਵਾਲ ਵਿਖੇ ਕਬੂਤਰਬਾਜ਼ੀ ਮੁਕਾਬਲਾ 18 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਯੂਥ ਆਗੂ ਗੁਰਪ੍ਰੀਤ ਸਿੰਘ ਲਾਡੀ ਗਹਿਲੇਵਾਲ ਨੇ ਦੱਸਿਆ ਕਿ ਇਸ ਇੱਕ ਦਿਨਾਂ ਮੁਕਾਬਲੇ ਵਿੱਚ ਕਬੂਤਰ ਸਵੇਰੇ 7.00 ਵਜੇ ਛੱਡੇ ਜਾਣਗੇ, ਜੋ ਸ਼ਾਮ 7.00 ਵਜੇ ਤੱਕ ਉਡਣਗੇ।ਮੁਕਾਬਲੇ ਵਿੱਚ ਭਾਗ ਲੈਣ ਲਈ ਐਂਟਰੀ ਫੀਸ 1200/- ਰੁਪਏ ਹੋਵੇਗੀ।ਪਹਿਲੇ ਨੰਬਰ ‘ਤੇ ਆਉਣ ਵਾਲੇ ਕਬੂਤਰ ਨੂੰ ਫਰਿੱਜ਼ ਦਿੱਤਾ ਜਾਵੇਗਾ, ਜੋ ਗੁਰੂ ਨਾਨਕ ਫਾਇਨਾਂਸ ਸਮਰਾਲਾ ਵਲੋਂ ਸਮਾਂਸਰ ਹੋਵੇਗਾ।ਦੂਜਾ ਇਨਾਮ ਵੱਡਾ ਕੂਲਰ, ਤੀਜਾ ਇਨਾਮ ਪੱਖਾ, ਚੌਥਾ ਅਤੇ ਪੰਜਵਾਂ ਇਨਾਮ ਕੱਪ ਦਿੱਤੇ ਜਾਣਗੇ।ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਇਸ ਮੁਕਾਬਲੇ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।ਕਬੂਤਰਬਾਜ਼ੀ ਲਈ ਬਾਕੀ ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ।ਇਨਾਮਾਂ ਦੀ ਵੰਡ ਇਲਾਕੇ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਕਰਨਗੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …