Monday, September 14, 2026

ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਬਿਨੈ-ਪੱਤਰਾਂ ਦੀ ਮੰਗ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਦੇ ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ/ਲੈਕਚਰ ਦੇ ਆਧਾਰ ਤੇ (ਸੈਸ਼ਨ 2023-24 ਲਈ) ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।ਵਿਭਾਗ ਦੇ ਡਾਇਰੈਕਟਰ ਡਾ. ਅਨੂਪਮ ਨੇ ਦੱਸਿਆ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ http://www.gndu.ac.in/lifelongptins/>default.aspx ‘ਤੇ 12-07-2023 ਤੱਕ ਆਪਣਾ ਫਾਰਮ ਆਨ-ਲਾਈਨ ਭਰ ਸਕਦੇ ਹਨ।ਇੰਟਰਵਿਊ ਦੀ ਮਿਤੀ, ਸਮਾਂ, ਸਥਾਨ ਅਤੇ ਵਿਦਿਅਕ ਯੋਗਤਾਵਾਂ/ਹਦਾਇਤਾਂ ਆਦਿ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …