Monday, September 14, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ‘ਚ ਦਾਖਲੇ ਲਈ ਅਰਜ਼ੀਆਂ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਪੋਸਟ ਗ੍ਰੈਜੂਏਟ (ਹਿੰਦੀ) ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਟ੍ਰਾਂਸਲੇਸ਼ਨ (ਪੀ.ਜੀ.ਡੀ.ਟੀ) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਵਿਭਾਗ ਮੁਖੀ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਪਹਿਲੀ ਵਾਰ ਐਮ.ਏ ਵਿਦਿਆਰਥੀਆਂ ਨੂੰ ਹਿੰਦੀ (ਆਨਰਜ਼ ਅਤੇ ਰਿਸਰਚ) ਦੀ ਡਿਗਰੀ ਮਿਲੇਗੀ।ਪੋਸਟ ਗ੍ਰੈਜੂਏਟ (ਹਿੰਦੀ) ਅਤੇ ਅਨੁਵਾਦ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਤੋਂ ਬਾਅਦ ਰੁਜ਼ਗਾਰ ਦੇ ਕਾਫ਼ੀ ਮੌਕੇ ਹਨ।ਹਿੰਦੀ ਟੀਚਿੰਗ/ਟਿਊਟਰਿੰਗ, ਨਿਊਜ਼ ਰਾਈਟਰ, ਨਿਊਜ਼ ਅਨਾਊਂਸਰ, ਟਾਕ ਰਾਈਟਰ, ਕਾਲਮ ਰਾਈਟਰ, ਐਡੀਟੋਰੀਅਲ ਰਾਈਟਿੰਗ, ਗੈਸਟ ਐਡੀਟਰ, ਡਿਪਟੀ ਐਡੀਟਰ, ਪਰੂਫ ਰੀਡਰ, ਪ੍ਰੋਗਰਾਮਿੰਗ, ਫਰੀਲਾਂਸ ਰਾਈਟਿੰਗ, ਸਪੈਸ਼ਲ ਮੋਡ ਰਾਈਟਿੰਗ, ਪਲੇਅਬੈਕ, ਪੱਤਰਕਾਰ, ਰਿਪੋਰਟਰ, ਐਂਕਰ, ਰੇਡੀਓ ਜੋਕੀ, ਰਾਈਟਿੰਗ, ਹਿੰਦੀ ਕਾਪੀ ਰਾਈਟਰ, ਬਿਜ਼ਨਸ ਹਿੰਦੀ, ਹਿੰਦੀ ਟਾਈਪਿੰਗ, ਪੇਜ ਸੈਟਿੰਗ, ਕੰਪੋਜ਼ਰ, ਸਕਰੀਨਪਲੇ ਰਾਈਟਿੰਗ, ਗੀਤ ਲਿਖਣਾ, ਡਾਇਲਾਗ ਰਾਈਟਿੰਗ, ਰਿਸਰਚ, ਜਿੰਗਲਜ਼, ਐਡਵਰਟਾਈਜ਼ਮੈਂਟ ਰਾਈਟਿੰਗ, ਥੀਏਟਰ, ਸੋਸ਼ਲ ਮੀਡੀਆ, ਬੈਂਕ, ਇੰਸ਼ੋਰੈਂਸ, ਜੁਡੀਸ਼ੀਅਲ ਸਰਵਿਸਿਜ਼, ਸਿਵਲ ਸਰਵਿਸਿਜ਼, ਰੇਲਵੇ, ਦੂਤਾਵਾਸ, ਮੰਤਰਾਲਾ, ਸਾਹਿਤ, ਹੋਟਲ, ਸੈਰ-ਸਪਾਟਾ, ਕਾਲ ਸੈਂਟਰ, ਅਨੁਵਾਦ ਏਜੰਸੀ, ਦੁਭਾਸ਼ੀਏ, ਹਿੰਦੀ ਅਧਿਕਾਰੀ, ਸਰਕਾਰੀ ਭਾਸ਼ਾ ਅਧਿਕਾਰੀ, ਹਿੰਦੀ ਸਹਾਇਕ, ਸਰਕਾਰੀ ਭਾਸ਼ਾ ਪ੍ਰਬੰਧਕ ਆਦਿ ਵਰਗੇ ਵੱਖ-ਵੱਖ ਖੇਤਰਾਂ ਵਿੱਚ ਹਿੰਦੀ ਮਾਹਿਰਾਂ/ਪੇਸ਼ੇਵਰਾਂ ਦੀ ਚੰਗੀ ਮੰਗ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …