Sunday, July 12, 2026

ਆਰਟ ਗੈਲਰੀ ਵਿਖੇ ਸੋਲੋ ਪ੍ਰਦਰਸ਼ਨੀ ਅਤੇ ‘ਨਿਲਾਮ ਘਰ’ ਦਾ ਆਯੋਜਨ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ 10ਵਾਂ ਸਮਰ ਆਰਟ ਫੈਸਟੀਵਲ 2023 ਬਹੁਤ ਸਫਲਤਾਪੂਰਵਕ ਚੱਲ ਰਿਹਾ ਹੈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਸ ਫੈਸਟੀਵਲ ਦੀ ਲੜੀ ਵਿੱਚ ਅੱਜ ਇਕ “ਸੋਲੋ ਪ੍ਰਦਰਸ਼ਨੀ” ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਰਿੰਦਰਜੀਤ ਸਿੰਘ ਆਰਕੀਟੈਕਟ ਵਲੋਂ ਕੀਤਾ ਗਿਆ।ਇਹ ਪ੍ਰਦਰਸ਼ਨੀ ਪੇਂਟਿੰਗ ਅਤੇ ਬੁੱਤਤਰਾਸ਼ੀ ਨਾਲ ਸੰਬੰਧਿਤ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਕੁੱਲ 32 ਕਲਾਕ੍ਰਿਤਾਂ (ਪੇਟਿੰਗਾਂ -28 ਅਤੇ ਬੁੱਤਤਰਾਸ਼ੀ -4) ਟੀਨਾ ਸ਼ਰਮਾ ਵਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ।ਉਨਾਂ ਕਿਹਾ ਕਿ ਕਲਾਕਾਰ ਪਿੱਛਲੇ ਕਈ ਸਾਲਾਂ ਤੋਂ ਕਲਾ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਆਪਣੀ ਮਿਹਨਤ ਸਦਕਾ ਇਕ ਉਚਾ ਮੁਕਾਮ ਹਾਸਲ ਕਰ ਚੁੱਕੀ ਹੈ।
ਇਸੇ ਦੌਰਾਨ ਇੰਜ. ਧਰਮ ਸਿੰਘ ਆਡੀਟੋਰੀਅਮ ਵਿਖੇ ਕੋਰੀਓਗ੍ਰਾਫਰ ਲਤਿਕਾ ਅਰੋੜਾ ਦੀ ਡਾਂਸ ਕਲਾਸ ਦੇ ਸਿਖਿਆਰਥੀਆਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ ਅਤੇ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ।ਇਕ ਵਿਸ਼ੇਸ਼ ਪ੍ਰੋਗਰਾਮ “ਨਿਲਾਮ ਘਰ” ਵੀ ਦਰਸ਼ਕਾਂ ਦੇ ਰੂ ਬ ਰੂ ਕੀਤਾ ਗਿਆ।ਜਿਸ ਵਿੱਚ ਦਰਸ਼ਕਾਂ ਕੋਲੋਂ ਸਵਾਲਾਂ ਦੇ ਜਵਾਬ ਪੁੱਛੇ ਗਏ, ਜਿਨਾਂ ਦਾ ਜਵਾਬ ਦੇਣ ਵਾਲਿਆਂ ਨੂੰ ਆਰਟ ਗੈਲਰੀ ਵਲੋਂ ਇਨਾਮ ਦਿੱਤੇ ਗਏ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਨਰਿੰਦਰਜੀਤ ਸਿੰਘ ਆਰਕੀਟੈਕਟ ਨੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਿਆ।ਇਸ ਮੌਕੇ ਆਰਟ ਗੈਲਰੀ ਦੇ ਵਿੱਤ ਸਕੱਤਰ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਹਰਪ੍ਰੀਤ ਸਿੰਘ, ਸੰਜੇ ਕੁਮਾਰ ਕੈਲੀਗ੍ਰਾਫਰ, ਧਰਮਿੰਦਰ ਸ਼ਰਮਾ ਅਤੇ ਸ਼ਹਿਰ ਦੇ ਕਲਾਲਾਰ ਅਤੇ ਪਤਵੰਤੇ ਮੌਜੂਦ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …