Thursday, June 5, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਕੀਤੇ ਯੋਗ ਆਸਣ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰ. (ਡਾ.) ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਅਧਿਆਪਕਾਂ ਨੇ 600 ਤੋਂ ਵੱਧ ਵਿਦਿਆਰਥੀਆਂ ਨਾਲ ਬੜੇ ਹੀ ਜੋਸ਼ ‘ਤੇ ਉਤਸ਼ਾਹ ਨਾਲ ਅਨੇਕਾਂ ਕਿਸਮ ਦੇ ਆਸਣ ਜਿਵੇਂ ਭੁਜੰਗ ਆਸਣ, ਗਰੁੜ ਆਸਣ, ਦੰਡ ਆਸਣ ਅਤੇ ਭਾੜ ਆਸਣ ਕੀਤੇ।ਇਸ ਤੋਂ ਇਲਾਵਾ ਇਕਾਗਰਤਾ ਵਧਾਉਣ ਨਾਲ ਸਬੰਧਤ ਕਿਰਿਆਵਾਂ ਵੀ ਕੀਤੀਆਂ ਗਈਆਂ ।
ਡਾ. ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਪਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਦੀ ਪ੍ਰੇਰਨਾ ਅਧੀਨ ਡੀ.ਏ.ਵੀ ਸੰਸਥਾਵਾਂ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਯੋਗ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨਿਰੰਤਰ ਯੋਗਾ ਦੇ ਪ੍ਰੋਗਰਾਮ ਆਯੋਜਿਤ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਤੰਦਰੁਸਤੀ ਹੀ ਮਨੁੱਖ ਦਾ ਅਸਲੀ ਧਨ ਹੈ।ਸਾਡੇ ਰਿਸ਼ੀਆਂ-ਮੁਨੀਆਂ ਦੀ ਲੰਮੀ ਉਮਰ ਤੇ ਨਿਰੋਗਤਾ ਦਾ ਮੂਲ ਮੰਤਰ ਹੀ ਯੋਗ ਆਸਣ ਕਰਨਾ ਸੀ। ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਲਈ ਯੋਗਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਇਸ ਨਾਲ ਤਣਾਅ ਘੱਟਦਾ ਹੈ ਅਤੇ ਸਕਾਰਾਤਮਕਾ ਆਉਂਦੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਆਸਣ ਕਰਨ ਲਈ ਕਿਹਾ ਅਤੇ ਆਖਿਆ ਕਿ ਇਸ ਨਾਲ ਉਨ੍ਹਾਂ ਦਾ ਯਾਦ ਕਰਨ ਦੀ ਸ਼ਕਤੀ ਵਧੇਗੀ।
ਇਸ ਸਮੇਂ ਅਧਿਆਪਕਾਂ ਦਾ ਇੱਕ ਸੈਮੀਨਾਰ ਵੀ ਕਰਵਾਇਆ ਗਿਆ।ਜਿਸ ਵਿੱਚ ਯੋਗ ਆਸਣਾਂ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ ਅਤੇ ਯੋਗ ਅਭਿਆਸ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਵਿਦਿਆਰਥੀਆਂ ਨੇ ਭਾਸ਼ਣ ਅਤੇ ਸਲੋਗਨ ਲੇਖਣ ਮੁਕਾਬਲਿਆਂ ਵਿੱਚ ਭਾਗ ਲਿਆ।
ਪ੍ਰਿੰ. (ਡਾ.) ਅੰਜ਼ਨਾ ਗੁਪਤਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …