ਭੀਖੀ, 21 ਜੂਨ (ਕਮਲ ਜ਼ਿੰਦਲ) – ਸਥਾਨਕ ਲਾਲਾ ਦੌਲਤ ਮੱਲ ਮਿਊਂਸਪਲ ਪਾਰਕ ‘ਚ ਅੱਜ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਦਾ
ਪ੍ਰਬੰਧ ਆਰ.ਸੀ.ਸੀ ਵੈਲਫੇਅਰ ਕਲੱਬ ਅਤੇ ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਵਲੋ ਕੀਤਾ ਗਿਆ ਹੈ।ਯੋਗ ਟ੍ਰੇਨਰ ਜੁਗਿੰਦਰ ਕਮਲ ਨੇ ਸਾਰਿਆਂ ਨੂੰ ਵੱਖ-ਵੱਖ ਯੋਗ ਅਭਿਆਸ ਕਰਵਾਏ ਅਤੇ ਇਨ੍ਹਾਂ ਦੀ ਮਹੱਤਤਾ ਦੱਸੀ।ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਸਮੂਹ ਸਟਾਫ ਅਤੇ ਐਨ.ਸੀ.ਸੀ ਕੈਡਿਟ ਮੌਜ਼ੂਦ ਰਹੇ।ਯੋਗ ਕੈਂਪ ਵਿੱਚ ਕਲੱਬ ਪ੍ਰਧਾਨ ਨਰਿੰਦਰ ਰੱਤੀ ਸੁਰੇਸ਼ ਕੁਮਾਰ ਸਿੰਗਲਾ, ਅਸ਼ੋਕ ਜੈਨ, ਪ੍ਰਸ਼ੋਤਮ ਮੱਤੀ, ਅਨਿਲ ਕੁਮਾਰ, ਨਿੱਕਾ ਸਾਰਦਾ, ਸਕੂਲ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਸਕੂਲ ਪ੍ਰਬੰਧਕ ਅੰਮ੍ਰਿਤ ਲਾਲ, ਪ੍ਰਿੰਸੀਪਲ ਗਗਨਦੀਪ ਪਰਾਸ਼ਰ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media