ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ 21 ਜੂਨ, 2023 ਨੂੰ ਸਰੀਰਕ ਸਿੱਖਿਆ ਵਿਭਾਗ, ਐਨ.ਸੀ.ਸੀ ਅਤੇ
ਐਨ.ਐਸ.ਐਸ ਯੂਨਿਟ ਵੱਲੋਂ `ਅੰਤਰਰਾਸ਼ਟਰੀ ਯੋਗ ਦਿਵਸ` ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਰਹਿਨੁਮਾਈ ਤੇ ਮਾਰਗ ਦਰਸ਼ਨ ਹੇਠ ਮਨਾਇਆ ਗਿਆ।ਇਸ ਵਿਚ ਟੀਚਿੰਗ, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਭਾਰਤੀਯ ਯੋਗ ਸੰਸਥਾਨ ਤੋਂ ਰਾਜੇਸ਼ ਭਾਟੀਆ, ਸ਼੍ਰੀਮਤੀ ਸੰਜਨਾ ਕੁੰਦਰਾ, ਸ਼੍ਰੀਮਤੀ ਮੀਨਾਕਸ਼ੀ ਦੀ ਦੇਖ-ਰੇਖ ਵਿਚ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ।ਰਾਜੇਸ਼ ਭਾਟੀਆ ਨੇ ਦੱਸਿਆ ਕਿ ਸਰੀਰ ਅਤੇ ਮਨ ਵਿਚ ਸੰਤੁਲਨ ਸਥਾਪਿਤ ਕਰਨ ਲਈ ਯੋਗ ਇਕ ਸ਼ਕਤੀਸ਼ਾਲੀ ਮਾਧਿਅਮ ਹੈ।ਰਿਸ਼ੀ ਮੁਨੀ ਯੋਗ ਸਦਕਾ ਹੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜਿਉਂਦੇ ਰਹੇ ਹਨ।ਉਹਨਾਂ ਨੇ ਆਸਾਨ ਤਰੀਕੇ ਨਾਲ ਯੋਗ ਆਸਣ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਿਖਾਏ।ਉਨਾਂ ਕਿਹਾ ਕਿ ਯੋਗ ਆਸਣਾਂ ਨਾਲ ਸਰੀਰ ਨੂੰ ਕਈ ਬਿਮਾਰੀਆਂ ਜਿਵੇਂ ਹਾਈ ਬੀ.ਪੀ, ਸ਼ੂਗਰ, ਦਿਲ ਦੇ ਰੋਗ, ਸਰਵਾਈਕਲ, ਲੱਕ ਦਰਦ, ਗੋਡੇ ਦਰਦ ਹੋਣ ਤੋਂ ਬਚਾਇਆ ਜਾ ਸਕਦਾ ਹੈ।ਮਹਿਮਾਨਾਂ ਨੂੰ ਨੰਨ੍ਹੇ-ਪੌਦੇ ਦੇ ਕੇ ਸਨਮਾਨਿਤ ਕੀਤਾ।ਡਾ. ਅਨੀਤਾ ਨਰੇਂਦਰ ਡੀਨ ਕਮਿਊਨਟੀ ਡਿਵੈਲਪਮੈਂਟ ਇਨਿਸ਼ਿਯੇਟਿਵ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਐਨ ਐਸ.ਐਸ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ।
ਇਸ ਮੌਕੇ ਪ੍ਰੋ. ਸੁਰਭੀ ਸੇਠੀ,
ਡਾ. ਨਿਧੀ ਅਗਰਵਾਲ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ, ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ, ਡਾ. ਸਾਹਿਲ ਗੁਪਤਾ, ਪ੍ਰੋ. ਸੁਮੈਰਾ ਛਾਬੜਾ, ਪ੍ਰੋ. ਸੰਜੀਵ ਸ਼ਰਮਾ, ਪ੍ਰੋ. ਚੀਨਾ ਗੁਪਤਾ, ਅੰਕੁਰ ਸ਼ਰਮਾ, ਡਾ. ਸੰਦੀਪ ਕੌਰ ਅਤੇ ਸ਼੍ਰੀਮਤੀ ਸੁਖਬੀਰ ਕੌਰ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ।ਮਹਿਮਾਨਾਂ ਨੂੰ ਨੰਨ੍ਹੇ-ਪੌਦੇ ਦੇ ਕੇ ਸਨਮਾਨਿਤ ਕੀਤਾ ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media